ਸਰਕਾਰੀ ਨਿਵਾਸ ਦੀ ਮੁਰੰਮਤ ਕਾਰਨ ਇਤਿਹਾਸਕ ਬਲੇਅਰ ਹਾਊਸ ‘ਚ ਠਹਿਰੀ ਹੈਰਿਸ

Category : World | world Posted on 2021-01-26 02:35:25


ਸਰਕਾਰੀ ਨਿਵਾਸ ਦੀ ਮੁਰੰਮਤ ਕਾਰਨ ਇਤਿਹਾਸਕ ਬਲੇਅਰ ਹਾਊਸ ‘ਚ ਠਹਿਰੀ ਹੈਰਿਸ

ਵਾਸ਼ਿੰਗਟਨ – ਸਰਕਾਰੀ ਨਿਵਾਸ ਵਿਚ ਮੁਰੰਮਤ ਕਾਰਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਜੇ ਅਸਥਾਈ ਤੌਰ ‘ਤੇ ਇਤਿਹਾਸਕ ਬਲੇਅਰ ਹਾਊਸ ਵਿਚ ਠਹਿਰੀ ਹੈ। ਪੈਨਸਿਲਵੇਨੀਆ ਐਵੇਨਿਊ ‘ਤੇ ਸਥਿਤ ਸਮੁੱਚੇ ਵ੍ਹਾਈਟ ਹਾਊਸ ‘ਚ ਬਲੇਅਰ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਮਹਿਮਾਨ ਗ੍ਹਿ ਹੈ। ਖ਼ਾਸ ਗੱਲ ਇਹ ਹੈ ਕਿ ਆਪਣੇ ਸਹੁੰ ਚੁੱਕਣ ਤੋਂ ਪਹਿਲੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਥਮ ਮਹਿਲਾ ਜਿਲ ਨਾਲ ਇੱਥੇ ਠਹਿਰੇ ਸਨ।

ਉਪ ਰਾਸ਼ਟਰਪਤੀ ਦੀ ਮੁੱਖ ਤਰਜਮਾਨ ਸਾਈਮਨ ਸੈਂਡਰਸ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਪ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਨੇਵਲ ਆਬਜ਼ਰਵੇਟਰੀ ਇਮਾਰਤ ਵਿਚ ਹੈ। ਇਹ ਸਥਾਨ ਵ੍ਹਾਈਟ ਹਾਊਸ ਤੋਂ ਕਰੀਬ ਚਾਰ ਮੀਲ ਉੱਤਰ-ਪੱਛਮ ਵਿਚ ਸਥਿਤ ਹੈ। ਉਨ੍ਹਾਂ ਕਿਹਾ ਕਿ ਹੈਰਿਸ ਵੀਰਵਾਰ ਨੂੰ ਆਪਣੇ ਨਵੇਂ ਨਿਵਾਸ ਵਿਚ ਜਾਵੇਗੀ। ਹੈਰਿਸ ਦੇ ਸਰਕਾਰੀ ਨਿਵਾਸ ਵਿਚ 33 ਕਮਰੇ ਹਨ ਅਤੇ ਇਸ ਦਾ ਨਿਰਮਾਣ 1893 ਵਿਚ ਕੀਤਾ ਗਿਆ ਸੀ। ਬਲੇਅਰ ਹਾਊਸ ਦਾ ਨਿਰਮਾਣ 1824 ਵਿਚ ਇਕ ਨਿੱਜੀ ਨਿਵਾਸ ਦੇ ਤੌਰ ‘ਤੇ ਹੋਇਆ ਸੀ ਅਤੇ 1942 ਤੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਦਾ ਮਹਿਮਾਨ ਘਰ ਹੈ ਜਿੱਥੇ ਵਿਦੇਸ਼ ਤੋਂ ਆਉਣ ਵਾਲੇ ਮਹਿਮਾਨ ਲੋਕਾਂ ਨੂੰ ਆਮ ਤੌਰ ‘ਤੇ ਠਹਿਰਾਇਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਭਾਰਤੀ ਨੇਤਾ ਇਸ ਇਤਿਹਾਸਕ ਭਵਨ ਵਿਚ ਠਹਿਰੇ ਸਨ। ਸਾਬਕਾ ਚੀਫ ਆਫ ਪ੍ਰਰੋਟੋਕਾਲ ਅਤੇ ਬਲੇਅਰ ਹਾਊਸ ਪੁਨਰ ਨਿਰਮਾਣ ਫੰਡ ਬੋਰਡ ਦੀ ਮੌਜੂਦਾ ਮੈਂਬਰ ਕੈਪ੍ਰਰੀਸਿਆ ਮਾਰਸ਼ਲ ਨੇ ਕਿਹਾ ਕਿ ਇਹ ਬੇਹੱਦ ਖ਼ੂਬਸੂਰਤ ਅਤੇ ਬਿਹਤਰੀਨ ਥਾਂ ਹੈ। ਇਸ ਥਾਂ ਨਾਲ ਇਤਿਹਾਸ ਦੇ ਕਈ ਕਿੱਸੇ ਜੁੜੇ ਹਨ। ਕਈ ਰਾਸ਼ਟਰਪਤੀ ਇੱਥੇ ਰਹਿ ਚੁੱਕੇ ਹਨ। ਇੱਥੇ ਘਰ ਵਰਗਾ ਅਨੁਭਵ ਹੁੰਦਾ ਹੈ।

Stay tuned with us