ਮਿਆਂਮਾਰ ਵਿੱਚ ਫੌਜ ਨੇ ਕੀਤਾ ਰਾਜਪਲਟਾ, ਆਂਗ ਸਾਨ ਸੂ ਕੀ ਨਜ਼ਰਬੰਦ

Category : Panjabi News | panjabi news Posted on 2021-02-02 06:59:43


ਮਿਆਂਮਾਰ ਵਿੱਚ ਫੌਜ ਨੇ ਕੀਤਾ ਰਾਜਪਲਟਾ,  ਆਂਗ ਸਾਨ ਸੂ ਕੀ ਨਜ਼ਰਬੰਦ


ਮਿਆਂਮਾਰ – ਮਿਆਂਮਾਰ ਮਿਲਟਰੀ ਟੈਲੀਵਿਜ਼ਨ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਸਾਲ ਲਈ ਫੌਜ ਵੱਲੋਂ ਦੇਸ਼ ਦਾ ਨਿਯੰਤਰਣ ਸਾਂਭਿਆ ਜਾ ਰਿਹਾ ਹੈ। ਕਈ ਹੋਰ ਰਿਪੋਰਟਾਂ ਅਨੁਸਾਰ ਆਂਗ ਸਾਨ ਸੂ ਕੀ ਸਮੇਤ ਕਈ ਹੋਰ ਸੀਨੀਅਰ

ਸਿਆਸੀ ਆਗੂਆਂ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ ਹੈ।ਮਿਲਟਰੀ ਦੀ ਮਲਕੀਅਤ ਵਾਲੇ ਮਿਆਵਾਡੀ ਟੀਵੀ ਦੇ ਇੱਕ ਪ੍ਰਿਜ਼ੈਂਟਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਫੌਜ ਵੱਲੋਂ ਹੀ ਤਿਆਰ ਸੰਵਿਧਾਨ ਮੁਤਾਬਕ ਦੇਸ਼ ਵਿੱਚ ਐਮਰਜੰਸੀ ਸਮੇਂ ਫੌਜ ਦੇਸ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਸਕਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਕਿ ਇਹ ਚਾਰਜ ਇਸ ਲਈ ਲਿਆ ਗਿਆ ਹੈ ਕਿਉਂਕਿ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਹੋਏ ਵੋਟਰ ਫਰਾਡ ਦੇ ਫੌਜ ਵੱਲੋਂ ਕੀਤੇ ਗਏ ਦਾਅਵਿਆਂ ਉੱਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਸ ਦੇ ਨਾਲ ਹੀ ਕਰੋਨਾਵਾਇਰਸ ਸੰਕਟ ਦੇ ਬਾਵਜੂਦ ਸਰਕਾਰ ਨੇ ਚੋਣਾਂ ਵੀ ਮੁਲਤਵੀ ਨਹੀਂ ਸਨ ਕੀਤੀਆਂ।

ਫੌਜ ਵੱਲੋਂ ਕੀਤੇ ਜਾਣ ਵਾਲੇ ਰਾਜਪਲਟੇ ਸਬੰਧੀ ਕਨਸੋਆਂ ਕਈ ਦਿਨਾਂ ਤੋਂ ਮਿਲ ਰਹੀਆਂ ਸਨ। ਇਸ ਤੋਂ ਬਾਅਦ ਹੀ ਦੇਸ਼ ਵਿੱਚ ਸਟੇਟ ਆਫ ਐਮਰਜੰਸੀ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਫੌਜ ਰਾਜ ਪਲਟੇ ਦੀਆਂ ਖਬਰਾਂ ਤੋਂ ਇਨਕਾਰ ਵੀ ਕਰ ਚੁੱਕੀ ਸੀ। ਇਹ ਐਲਾਨ ਉਸ ਦਿਨ ਕੀਤਾ ਗਿਆ ਜਿਸ ਦਿਨ ਨਵਾਂ ਪਾਰਲੀਆਮੈਂਟ ਸੈਸ਼ਨ ਸ਼ੁਰੂ ਹੋਣਾ ਸੀ।

Stay tuned with us