Category : Ontorio | ontorio Posted on 2021-02-08 10:12:56
ਓਨਟਾਰੀਓ – ਸਟੇਟ ਆਫ ਐਮਰਜੰਸੀ ਤੋਂ ਬਾਅਦ ਹੁਣ ਪ੍ਰੋਵਿੰਸ ਨੂੰ ਹੌਲੀ ਹੌਲੀ ਮੁੜ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਅੱਜ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਇੱਕ ਸਰਕਾਰੀ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਫੋਰਡ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਹੈ ਕਿ ਪਿਛਲੇ ਮਹੀਨੇ ਐਲਾਨੀ ਗਈ ਸਟੇਟ ਆਫ ਐਮਰਜੰਸੀ ਮੰਗਲਵਾਰ ਨੂੰ ਖ਼ਤਮ ਹੋਣ ਜਾ ਰਹੀ ਹੈ। ਸੂਤਰ ਨੇ ਇਹ ਵੀ ਆਖਿਆ ਕਿ ਸਟੇਅ ਐਟ ਹੋਮ ਆਰਡਰ ਹਾਲ ਦੀ ਘੜੀ ਪ੍ਰਭਾਵੀ ਰਹਿਣਗੇ ਤੇ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਹੋਰ ਤਬਦੀਲੀਆਂ ਹੋਣ ਦੀ ਸੰਭਾਵਨਾ ਹੈ।
ਸੂਤਰ ਨੇ ਇਹ ਵੀ ਆਖਿਆ ਕਿ ਸਰਕਾਰ ਐਮਰਜੰਸੀ ਬ੍ਰੇਕ ਤੋਂ ਵੀ ਜਾਣੂ ਕਰਾਵੇਗੀ, ਜਿਸ ਤਹਿਤ ਕੇਸ ਵਧਣ ਦੀ ਸੂਰਤ ਵਿੱਚ ਪ੍ਰੋਵਿੰਸ ਦੇ ਉੱਘੇ ਡਾਕਟਰ ਰੀਜਨ ਨੂੰ ਮੁੜ ਲਾਕਡਾਊਨ ਵਿੱਚ ਭੇਜ ਦੇਣਗੇ। ਹੇਸਟਿੰਗਜ਼ ਪ੍ਰਿੰਸ ਐਡਵਰਡ, ਕਿੰਗਸਟਨ, ਫੌਂਟੇਨੈਕ ਐਂਡ ਲੈਨਕਸ ਐਂਡ ਐਡਿੰਗਟਨ, ਰੈਨਫਰਿਊ ਕਾਊਂਟੀ, ਤਿਮਿਸਕੇਮਿੰਗ ਦੀਆਂ ਹੈਲਥ ਯੂਨਿਟਸ ਦੇ ਬੁੱਧਵਾਰ ਨੂੰ ਸੱਭ ਤੋਂ ਘੱਟ ਪਾਬੰਦੀਆਂ ਵਾਲੀ ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਭਾਵ ਹੈ ਕਿ ਇੱਥੇ ਰੈਸਟੋਰੈਂਟਸ ਤੇ ਗੈਰ ਜ਼ਰੂਰੀ ਕਾਰੋਬਾਰੀ ਅਦਾਰੇ ਖੁੱਲ੍ਹ ਸਕਣਗੇ।
15 ਫਰਵਰੀ ਤੋਂ ਸਥਾਨਕ ਕੇਸਾਂ ਦੀ ਦਰ ਉੱਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਹੌਟ ਸਪੌਟ ਨੂੰ ਛੱਡ ਕੇ ਬਾਕੀ ਦੇ ਇਲਾਕਿਆਂ ਵਿੱਚ ਵੀ ਢਿੱਲ ਦਿੱਤੀ ਜਾ ਸਕਦੀ ਹੈ।