ਨਾਈਜੀਰੀਆ ਵਿੱਚ ਸਕੂਲ ਉੱਤੇ ਹਮਲੇ ਤੋਂ ਬਾਅਦ ਸੈਂਕੜੇ ਵਿਦਿਆਰਥੀ ਲਾਪਤਾ

Category : Panjabi News | panjabi news Posted on 2020-12-20 09:29:18


ਨਾਈਜੀਰੀਆ ਵਿੱਚ ਸਕੂਲ ਉੱਤੇ ਹਮਲੇ ਤੋਂ  ਬਾਅਦ ਸੈਂਕੜੇ ਵਿਦਿਆਰਥੀ ਲਾਪਤਾ

ਨਾਈਜੀਰੀਆ : ਦੇਸ਼ ਦੇ ਉੱਤਰਪੱਛਮੀ ਕੈਟਸੀਨਾ ਸਟੇਟ ਵਿੱਚ ਇੱਕ ਸੈਕੰਡਰੀ ਸਕੂਲ ਉੱਤੇ ਬੰਦੂਕਧਾਰੀਆਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸੈਂਕੜੇ ਨਾਈਜੀਰੀਅਨ ਵਿਦਿਆਰਥੀ ਲਾਪਤਾ ਹਨ

ਕੰਕਾਰਾ ਵਿੱਚ ਸਰਕਾਰੀ ਸਾਇੰਸ ਸੈਕੰਡਰੀ ਸਕੂਲ ਉੱਤੇ ਸ਼ੁੱਕਰਵਾਰ ਨੂੰ ਬੰਦੂਕਧਾਰੀਆਂ ਦੇ ਵੱਡੇ ਗਰੁੱਪ ਨੇ ਹਮਲਾ ਬੋਲ ਦਿੱਤਾ| ਇਨ੍ਹਾਂ ਬੰਦੂਕਧਾਰੀਆਂ ਨੇ ਕੇ 47 ਰਾਈਫਲਾਂ ਨਾਲ ਹਮਲਾ ਕੀਤਾ| ਕੈਟਸੀਨਾ ਸਟੇਟ ਪੁਲਿਸ ਦੇ ਬੁਲਾਰੇ ਗੰਬੋ ਇਸਾਹ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਇਸ ਦੌਰਾਨ ਕੁੱਝ ਵਿਦਿਆਰਥੀ ਸਕੂਲ ਦੀ ਫੈਂਸ ਟੱਪ ਕੇ ਖੁਦ ਨੂੰ ਬਚਾਉਣ ਲਈ ਬਾਹਰ ਭੱਜ ਗਏ|

ਇਸਾਹ ਨੇ ਦੱਸਿਆ ਕਿ ਹਮਲੇ ਤੋਂ ਬਾਅਦ 400 ਵਿਦਿਆਰਥੀ ਲਾਪਤਾ ਹਨ ਜਦਕਿ 200 ਵਿਦਿਆਰਥੀ ਸਕੂਲ ਵਿੱਚ ਹੀ ਮਿਲ ਗਏ| ਇੱਕ ਅੰਦਾਜ਼ੇ ਮੁਤਾਬਕ ਇਸ ਸਕੂਲ ਵਿੱਚ 600 ਤੋਂ ਜ਼ਿਆਦਾ ਵਿਦਿਆਰਥੀ ਸਨ| ਉਨ੍ਹਾਂ ਆਖਿਆ ਕਿ ਪੁਲਿਸ, ਨਾਈਜੀਰੀਆਈ ਫੌਜ ਤੇ ਨਾਈਜੀਰੀਆਈ ਏਅਰ ਫੋਰਸ ਲਾਪਤਾ ਹੋਏ ਜਾਂ ਕਿਡਨੈਪ ਕੀਤੇ ਗਏ ਵਿਦਿਆਰਥੀਆਂ ਦਾ ਅਸਲ ਅੰਕੜਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਰਾਸ਼ਟਰਪਤੀ ਦੇ ਬੁਲਾਰੇ ਗਾਰਬੂ ਸੇਹੂ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਰਾਸ਼ਟਰਪਤੀ ਮੁਹੰਮਦੂ ਬੁਹਾਰੀ ਨੇ ਆਖਿਆ ਕਿ ਫੌਜ ਨੇ ਏਅਰਪਾਵਰ ਦੀ ਮਦਦ ਨਾਲ ਬੰਦੂਕਧਾਰੀਆਂ ਦੇ ਕੰਕਾਰਾ ਇਲਾਕੇ ਵਿੱਚ ਜਾਂਗੋ-ਪਾਓਲਾ ਜੰਗਲ ਵਿਚਲੇ ਟਿਕਾਣੇ ਦਾ ਪਤਾ ਲਾ ਲਿਆ ਹੈ ਤੇ ਉੱਥੇ ਪੁਲਿਸ ਤੇ ਬੰਦੂਕਧਾਰੀਆਂ ਦਰਮਿਆਨ ਮੁਕਾਬਲਾ ਜਾਰੀ ਹੈ| ਇਸ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਸੇ ਵਿਦਿਆਰਥੀ ਨੂੰ ਬਚਾਅ ਲਿਆ ਗਿਆ ਹੈ ਜਾਂ ਨਹੀਂ|

Stay tuned with us