ਫਰਾਂਸ ਦੇ ਰਾਸ਼ਟਰਪਤੀ ਨੂੰ ਇਕ ਵਿਅਕਤੀ ਨੇ ਸ਼ਰ੍ਹੇਆਮ ਥੱਪਡ਼ ਮਾਰਿਆ

Category : World | world Posted on 2021-06-08 08:26:49


ਫਰਾਂਸ ਦੇ ਰਾਸ਼ਟਰਪਤੀ ਨੂੰ ਇਕ ਵਿਅਕਤੀ ਨੇ ਸ਼ਰ੍ਹੇਆਮ ਥੱਪਡ਼ ਮਾਰਿਆ

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਮੰਗਲਵਾਰ ਨੂੰ ਜਦੋਂ ਫਰਾਂਸ ਦਾ ਦੌਰਾ ਕਰ ਰਹੇ ਸਨ ਤਾਂ ਇਕ ਵਿਅਕਤੀ ਨੇ ਉਨ੍ਹਾਂ ਦੇ ਥੱਪਡ਼ ਜਡ਼ ਦਿੱਤਾ। ਇਹ ਥੱਪਡ਼ ਸ਼ਰ੍ਹੇਆਮ ਮਾਰਿਆ ਗਿਆ ਜੋ ਵੀਡੀਓ ’ਚ ਵੀ ਦਿਖਾਈ ਦਿੰਦਾ ਹੈ। ਘਟਨਾ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੱਖਣੀ-ਪੂਰਬੀ ਫਰਾਂਸ ਦਾ ਦੌਰਾ ਕਰ ਰਹੇ ਸਨ ਕਿ ਪੈਦਲ ਜਾਂਦੇ ਇਕ ਵਿਅਕਤੀ ਨੇ ਉਨ੍ਹਾਂ ਦੇ ਥੱਪਡ਼ ਮਾਰਿਆ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਇਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਅਪਰੈਲ ’ਚ ਫਰਾਂਸ ’ਚ ਸੈਨੇਟ ਨੇ ਇਕ ਪ੍ਰਸਤਾਵ ਦੇ ਸਮਰਥਨ ’ਚ ਵੋਟ ਦਿੱਤਾ ਸੀ ਜਿਸ ਖ਼ਿਲਾਫ਼ ਮੁਸਲਿਮ ਭਾਈਚਾਰੇ ਨੇ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਸ ਪ੍ਰਸਤਾਵ ’ਚ ਜਨਤਕ ਥਾਵਾਂ ’ਤੇ 18 ਸਾਲ ਤੋਂ ਹੇਠਾਂ ਦੀਆਂ ਲਡ਼ਕੀਆਂ ਦੇ ਹਿਜਾਬ ਪਾਉਣ ’ਤੇ ਰੋਕ ਲਾਉਣਾ ਸ਼ਾਮਲ ਸੀ। ਇਸ ਪ੍ਰਸਤਾਵ ਨੂੰ ਹਾਲੇ ਲਾਗੂ ਨਹੀਂ ਕੀਤਾ ਗਿਆ ਪਰ ਇਸ ਦਾ ਵਿਰੋਧ ਜਾਰੀ ਹੈ। ਇਸ ਤੋਂ ਪਹਿਲਾਂ ਫਰਾਂਸਸੀ ਫ਼ੌਜ ਨੂੰ ਸੇਵਾਵਾਂ ਦੇਣ ਵਾਲਿਆਂ ਨੇ ਇਸਲਾਮ ਨੂੰ ਲੈ ਕੇ ਰਾਸ਼ਟਰਪਤੀ ਨੂੰ ਚਿਤਾਵਨੀ ਵੀ ਦਿੱਤੀ ਸੀ। ਮੈਕਰੋਂ ਦੇ ਸੁਰੱਖਿਆ ਮੁਲਾਜ਼ਮ ਤੁਰੰਤ ਹਰਕਤ ’ਚ ਆਏ ਅਤੇ ਉਸ ਆਦਮੀ ਨੂੰ ਜ਼ਮੀਨ ਵੱਲ ਖਿੱਚ ਲਿਆ ਅਤੇ ਮੈਕਰੋਂ ਨੂੰ ਉਸ ਤੋਂ ਦੂਰ ਲਿਜਾਇਆ ਗਿਆ। ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੇਕਸ ਨੇ ਕਿਹਾ ਕਿ ਇਹ ਘਟਨਾ ਲੋਕਤੰਤਰ ਦਾ ਵਿਰੋਧ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਕਰੋਂ ਦੱਖਣ-ਪੂਰਬੀ ਫਰਾਂਸ ਦੇ ਡਰੌਮ ਖੇਤਰ ਦੇ ਦੌਰੇ ’ਤੇ ਸੀ ਜਿੱਥੇ ਉਸ ਨੇ ਆਰਾਮ ਕਰਨ ਵਾਲਿਆਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤਾਂ ਕਿ ਇਸ ਬਾਰੇ ਗੱਲ ਕੀਤੀ ਜਾਏ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਜ਼ਿੰਦਗੀ ਕਿਵੇਂ ਆਮ ਵਾਂਗ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਮੈਕਰੋਂ ਸ਼ੁਭਚਿੰਤਕਾਂ ਦੀ ਭੀਡ਼ ਵੱਲ ਤੁਰਦੇ ਦਿਖਾਈ ਦਿੰਦੇ ਹਨ ਅਤੇ ਇਕ ਹਰੇ ਰੰਗ ਦੀ ਟੀ-ਸ਼ਰਟ ਵਾਲੇ ਵਿਅਕਤੀ ਨੂੰ ਵਧਾਈ ਦੇਣ ਲਈ ਹੱਥ ਵਧਾਉਂਦੇ ਹਨ ਕਿ ਉਸੇ ਵਕਤ ਵਿਅਕਤੀ ਚੀਕਦਾ ਹੋਇਆ ਰਾਸ਼ਟਰਪਤੀ ਦੇ ਚਿਹਰੇ ’ਤੇ ਥੱਪਡ਼ ਮਾਰ ਦਿੰਦਾ ਹੈ। ਫਰਾਂਸੀਸੀ ਰਾਸ਼ਟਰਪਤੀ ਘਟਨਾ ਤੋਂ ਬਾਅਦ ਕੁਝ ਸਕਿੰਟ ਉਥੇ ਹੀ ਰੁਕੇ ਰਹੇ ਅਤੇ ਕਿਸੇ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਰਾਸ਼ਟਰਪਤੀ ਪ੍ਰਸ਼ਾਸਨ ਨੇ ਕਿਹਾ ਕਿ ਮੈਕਰੋਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਤੋਂ ਵੱਧ ਉਨ੍ਹਾਂ ਕੁਝ ਵੀ ਕਹਿਣ ਤੇ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਥੱਪਡ਼ ਮਾਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਅਜਿਹਾ ਕਰਨ ਦਾ ਕਾਰਨ ਸਾਹਮਣੇ ਆਇਆ ਹੈ।

Stay tuned with us