ਸ਼ਰਾਬ ਪੀ ਕੇ ਟੈਂਕਰ ਚਲਾਉਣ ਦੇ ਦੋਸ਼ ’ਚ ਪੰਜਾਬੀ ਡਰਾਈਵਰ ਗ੍ਰਿਫਤਾਰ

Category : Ontorio | ontorio Posted on 2021-06-09 03:32:48


ਸ਼ਰਾਬ ਪੀ ਕੇ ਟੈਂਕਰ ਚਲਾਉਣ ਦੇ ਦੋਸ਼ ’ਚ ਪੰਜਾਬੀ ਡਰਾਈਵਰ ਗ੍ਰਿਫਤਾਰ

ਇਕ ਪੰਜਾਬੀ ਡਰਾਈਵਰ ਸ਼ਰਾਬ ਪੀ ਕੇ ਪੈਟਰੋਲੀਅਮ ਪਦਾਰਥ ਨਾਲ ਭਰਿਆ ਟੈਂਕਰ ਚਲਾਉਣ ਦੇ ਦੋਸ਼ ’ਚ ਚਾਰਜ ਹੋਇਆ ਹੈ। ਇਹ 63 ਸਾਲਾ ਡਰਾਈਵਰ ਬਰੈਂਪਟਰ ਦਾ ਰਹਿਣਾ ਵਾਲਾ ਹੈ। ਪੁਲੀਸ ਨੇ ਉਸ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਓਂਟਾਰੀਓ ਦੇ ਹਾਈਵੇ 401 ’ਤੇ ਇਕ ਡਰਾਈਵਰ ਬੇਹੱਦ ਜਲਨਸ਼ੀਲ ਪੈਟਰੋਲੀਅਮ ਪਦਾਰਥ ਦਾ ਭਰਿਆ ਟੈਂਕਰ ਲੈ ਕੇ ਜਾ ਰਿਹਾ ਸੀ। ਉਸ ਦੀ ਡਰਾਈਵਿੰਗ ਲਾਪ੍ਰਵਾਹੀ ਵਾਲੀ ਦਿਖਾਈ ਕਿਉਂਕਿ ਉਹ ਲੇਨਾਂ ਕੱਟਦਾ ਜਾ ਰਿਹਾ ਸੀ। ਸ਼ੱਕ ਪੈਣ ’ਤੇ ਪੁਲੀਸ ਨੇ ਉਸ ਨੂੰ ਰੋਕਿਆ। ਪੁਲੀਸ ਅਨੁਸਾਰ ਡਰਾਈਵਰ ਕੋਲੋਂ ਸ਼ਰਾਬ ਦਾ ਮੁਸ਼ਕ ਆਇਆ ਜਿਸ ਕਰਕੇ ਉਸ ਦਾ ਐਲਕੋਹਲ ਟੈਸਟ ਕੀਤਾ ਗਿਆ। ਇਸ ਐਲਕੋਹਲ ਟੈਸਟ ’ਚ ਡਰਾਈਵਰ ਸ਼ਰਾਬੀ ਪਾਇਆ ਗਿਆ ਕਿਉਂਕਿ ਉਸ ਦਾ ਐਲਕੋਹਲ ਲੈਵਲ 80 ਪਲੱਸ ਸੀ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲੀਸ ਨੇ ਟੈਂਕਰ ਕਬਜ਼ੇ ’ਚ ਲੈ ਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦਾ ਡਰਾਈਵਿੰਗ ਲਾਇਸੰਸ ਵੀ ਰੱਦ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਟਰੇਲਰ ’ਚ 57 ਹਜ਼ਾਰ ਲੀਟਰ ਬੇਹੱਦ ਜਲਨਸ਼ੀਲ ਪੈਟਰੋਲੀਅਮ ਪਦਾਰਥ ਸੀ। ਪੁਲੀਸ ਨੇ ਡਰਾਈਵਰ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਦੱਸੀ ਜੋ ਬਰੈਂਪਟਰ ਦਾ ਰਹਿਣ ਵਾਲਾ ਹੈ। ਡਰਾਈਵਰ ਮਨਜਿੰਦਰ ਸਿੰਘ ਹੁਣ 7 ਜੁਲਾਈ ਨੂੰ ਓਂਟਾਰੀਓ ਕੋਰਟ ਆਫ ਜਸਟਿਸ ’ਚ ਹਾਜ਼ਰੀ ਭਰੇਗਾ।

Stay tuned with us