ਅਮਰੀਕਾ ’ਚ ਰੋਜ਼ਾਨਾ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ ਇੰਡੀਅਨ : ਸਰਵੇਖਣ

Category : World | world Posted on 2021-06-09 03:35:12


ਅਮਰੀਕਾ ’ਚ ਰੋਜ਼ਾਨਾ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ ਇੰਡੀਅਨ : ਸਰਵੇਖਣ

ਉਂਝ ਤਾਂ ਦੁਨੀਆਂ ਭਰ ਦੇ ਮੁਲਕਾਂ ’ਚ ਪਰਵਾਸੀਆਂ ਨੂੰ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਦੁਨੀਆਂ ਦੇ ਸਭ ਤੋਂ ਤਾਕਤਵਰ ਤੇ ਅਗਾਂਹਵਧੂ ਮੁਲਕ ਅਖਵਾਉਂਦੇ ਅਮਰੀਕਾ ’ਚ ਇੰਡੀਅਨ ਲੋਕਾਂ ਨੂੰ ਰੋਜ਼ਾਨਾ ਹੀ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ ’ਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਦੀ ਹੋਣ ਦੇ ਬਾਵਜੂਦ ਅਜਿਹਾ ਹੋ ਰਿਹਾ ਹੈ। ਇਹ ਖੁਲਾਸਾ ਸਰਵੇਖਣ ’ਚ ਹੋਇਆ ਹੈ। ‘ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਦੇ ਭਾਰਤੀ ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ’ ਸਿਰਲੇਖ ਹੇਠ ਇਹ ਰਿਪੋਰਟ ਅਮਰੀਕਾ ਅਤੇ ਅਮਰੀਕਾ ’ਚ ਰਹਿੰਦੇ 1200 ਭਾਰਤੀ-ਅਮਰੀਕੀ ਲੋਕਾਂ ਦੇ ਆਨਲਾਈਨ ਸਰਵੇਖਣ ’ਤੇ ਅਧਾਰਤ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘ਭਾਰਤੀ-ਅਮਰੀਕੀ ਹਰ ਰੋਜ਼ ਪੱਖਪਾਤ ਦਾ ਸਾਹਮਣਾ ਕਰਦੇ ਹਨ। ਪਿਛਲੇ ਦੋ ਸਾਲਾਂ ’ਚ ਦੋ ਵਿੱਚੋਂ ਇਕ ਭਾਰਤੀ ਅਮਰੀਕੀ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਚਮਡ਼ੀ ਦੇ ਰੰਗ ਦੇ ਅਧਾਰ ’ਤੇ ਵਿਤਕਰਾ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ’ਚ ਜਨਮੇ ਭਾਰਤੀਆਂ ਨੂੰ ਵਿਤਕਰੇਬਾਜ਼ੀ ਦਾ ਵੱਧ ਸ਼ਿਕਾਰ ਹੋਣਾ ਪੈ ਰਿਹਾ ਹੈ।

ਬੁੱਧਵਾਰ ਨੂੰ ਜਾਰੀ ਇਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘ਭਾਰਤੀ-ਅਮਰੀਕੀ ਆਏ ਦਿਨ ਵਿਤਕਰੇ ਦਾ ਸਾਹਮਣਾ ਕਰਦੇ ਹਨ। ਦੋ ਵਿੱਚੋਂ ਇਕ ਭਾਰਤੀ-ਅਮਰੀਕੀ ਨੇ ਪਿਛਲੇ ਇਕ ਸਾਲ ’ਚ ਵਿਤਕਰੇ ਦਾ ਸਾਹਮਣਾ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਇਨ੍ਹਾਂ ’ਚੋਂ ਸਭ ਤੋਂ ਵੱਧ ਵਿਤਕਰਾ ਉਨ੍ਹਾਂ ਦੀ ਸਕਿਨ ਦੇ ਰੰਗ ਦੇ ਆਧਾਰ ’ਤੇ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਇਹ ਹੈ ਕਿ ਅਮਰੀਕਾ ’ਚ ਜਨਮੇ ਭਾਰਤੀ-ਅਮਰੀਕੀਆਂ ਨੇ ਵਿਤਕਰੇ ਦਾ ਵੱਧ ਸ਼ਿਕਾਰ ਹੋਣ ਦੀ ਸ਼ਿਕਾਇਤ ਕੀਤੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ-ਅਮਰੀਕੀਆਂ ਨੇ ਆਪਣੇ ਹੀ ਭਾਈਚਾਰੇ ’ਚ ਵਿਆਹ ਕੀਤਾ। ਸਰਵੇਖਣ ’ਚ ਹਿੱਸਾ ਲੈਣ ਵਾਲੇ 10 ਲੋਕਾਂ ’ਚ 8 ਦਾ ਜੀਵਨਸਾਥੀ ਭਾਰਤੀ ਮੂਲ ਦਾ ਹੈ ਜਦਕਿ ਅਮਰੀਕਾ ’ਚ ਜਨਮੇ ਭਾਰਤੀ-ਅਮਰੀਕੀਆਂ ਦੀ, ਭਾਰਤੀ ਮੂਲ ਦੇ ਹੀ ਪਰ ਅਮਰੀਕਾ ’ਚ ਜਨਮੇ ਵਿਅਕਤੀ ਨਾਲ ਵਿਆਹ ਕਰਾਉਣ ਦੀ ਸੰਭਾਵਨਾ ਚਾਰ ਗੁਣਾ ਜ਼ਿਆਦਾ ਹੈ। 

ਸਰਵੇਖਣ ’ਚ ਪਾਇਆ ਗਿਆ ਕਿ ਭਾਰਤੀ-ਅਮਰੀਕੀਆਂ ਦੀ ਜ਼ਿੰਦਗੀ ’ਚ ਧਰਮ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ ਪਰ ਧਰਮ ਨੂੰ ਮੰਨਣ ਦੇ ਢੰਗ ਵੱਖਰੇ ਹਨ। ਕਰੀਬ 40 ਫੀਸਦੀ ਲੋਕ ਦਿਨ ’ਚ ਘੱਟੋ-ਘੱਟ ਇਕ ਵਾਰ ਪ੍ਰਾਰਥਨਾ ਕਰਦੇ ਹਨ ਅਤੇ 27 ਫੀਸਦੀ ਹਫਤੇ ’ਚ ਇਕ ਵਾਰ ਧਾਰਮਿਕ ਸੇਵਾਵਾਂ ’ਚ ਹਿੱਸਾ ਲੈਂਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ-ਅਮਰੀਕੀਆਂ ਵਿਚਾਲੇ ਧਰੁਵੀਕਰਨ ਅਮਰੀਕੀ ਸਮਾਜ ’ਚ ਵੱਡੇ ਰੁਝਾਨ ਨੂੰ ਦਰਸਾਉਂਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਨਿੱਜੀ ਪੱਧਰ ’ਤੇ ਧਾਰਮਿਕ ਧਰੁਵੀਕਰਨ ਘੱਟ ਹੈ ਜਦਕਿ ਭਾਰਤ ਅਤੇ ਅਮਰੀਕਾ ਦੋਹਾਂ ’ਚ ਰਾਜਨੀਤਕ ਤਰਜੀਹ ਨਾਲ ਜੁਡ਼ਿਆ ਧਰੁਵੀਕਰਨ ਵੱਧ ਹੈ। ਭਾਰਤੀ-ਅਮਰੀਕੀਆਂ ਦੀ ਗਿਣਤੀ ਅਮਰੀਕਾ ’ਚ ਕੁੱਲ ਆਬਾਦੀ ਦੇ ਇਕ ਫੀਸਦੀ ਤੋਂ ਵੱਧ ਹੈ ਅਤੇ ਸਾਰੇ ਰਜਿਸਟਰਡ ਵੋਟਰਾਂ ਦੀ ਗਿਣਤੀ ਦੇ ਇਕ ਫੀਸਦੀ ਤੋਂ ਘੱਟ ਹੈ। ਦੇਸ਼ ’ਚ ਭਾਰਤੀ-ਅਮਰੀਕੀ ਦੂਜਾ ਸਭ ਤੋਂ ਵੱਡਾ ਪਰਵਾਸੀ ਸਮੂਹ ਹੈ। 2018 ਦੇ ਅੰਕਡ਼ਿਆਂ ਦੇ ਮੁਤਾਬਕ ਅਮਰੀਕਾ ’ਚ ਭਾਰਤੀ ਮੂਲ ਦੇ 42 ਲੱਖ ਲੋਕ ਰਹਿੰਦੇ ਹਨ।

Stay tuned with us