ਭਾਜਪਾ ਨੇ ਪੰਜਾਬ ਦੇ 4 ਨੇਤਾ ਦਿੱਲੀ ਸੱਦੇ

Category : Panjabi News | panjabi news Posted on 2020-12-20 09:29:56


ਭਾਜਪਾ ਨੇ ਪੰਜਾਬ ਦੇ 4 ਨੇਤਾ ਦਿੱਲੀ ਸੱਦੇ

ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੌਰਾਨ ਭਾਜਪਾ ਲੀਡਰਸਿ਼ਪ ਨੇ ਅਚਾਨਕ ਪੰਜਾਬ ਦੇ ਚਾਰ ਭਾਜਪਾ ਨੇਤਾ ਦਿੱਲੀ ਸੱਦ ਲਏ ਹਨ ਜੰਮੂ ਤੋਂਮੁੜਦੇ ਸਾਰ ਪੰਜਾਬ ਦੀ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸੈਕਟਰੀ ਦਿਨੇਸ਼ ਕੁਮਾਰ, ਪੰਜਾਬ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਅਤੇ ਜੀਵਨ ਗੁਪਤਾ ਨੂੰ ਦਿੱਲੀ ਆਉਣ ਨੂੰ ਕਹਿ ਦਿੱਤਾ ਹੈ 

ਇਸ ਸੰਬੰਧ ਵਿੱਚ ਪਤਾ ਲੱਗਾ ਹੈ ਕਿ ਦਿਨੇਸ਼ ਕੁਮਾਰ ਪਹਿਲਾਂ ਹੀ ਦਿੱਲੀ ਵਿਚ ਸਨ ਅਤੇ ਬਾਕੀ ਤਿੰਨੇ ਨੇਤਾ ਦਿੱਲੀ ਵਿਚ ਕਿਸਾਨ ਅੰਦੋਲਨ ਦੇ ਕਾਰਨ ਸੜਕੀ ਰਸਤੇ ਦੀ ਥਾਂ ਫਲਾਈਟ ਫੜ ਕੇ ਦਿੱਲੀ ਪਹੁੰਚ ਗਏ ਹਨਇਨ੍ਹਾਂ ਨੇਤਾਵਾਂ ਨਾਲ ਦੁਸ਼ਯੰਤ ਗੌਤਮ ਦੀ ਬੈਠਕ ਦਾ ਏਜੰਡਾ ਸਪੱਸ਼ਟ ਨਹੀਂ, ਪਰ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਨੇਤਾਵਾਂ ਵਲੋਂ ਦਿੱਲੀ ਬਾਰਡਰ ਉੱਤੇਕੀਤੀ ਘੇਰਾਬੰਦੀ ਬਾਰੇ ਖਾਸ ਚਰਚਾ ਕੀਤੀ ਜਾਵੇਗੀ ਸਰਕਾਰ ਵਲੋਂ ਖੇਤੀਬਾੜੀ ਕਾਨੂੰਨਾਂ ਦੇ ਮਸਲੇ ਉੱਤੇਗੱਲਬਾਤ ਦੌਰਾਨ ਆਪਣੇ ਕਦਮ ਕੁਝ ਪਿੱਛੇ ਖਿੱਚਣ ਤੇ ਕੁਝ ਝੁਕਣ ਦੇ ਬਾਵਜੂਦ ਕਿਸਾਨਾਂ ਵਲੋਂ ਮੰਗਾਂ ਉੱਤੇ ਅੜੇ ਰਹਿਣ ਨਾਲ ਭਾਜਪਾ ਲੀਡਰਸ਼ਿਪ ਦੀ ਬਹੁਤ ਬੇਚੈਨੀ ਵਧ ਰਹੀ ਹੈ ਇਸ ਤੋਂਇਲਾਵਾ ਫਰਵਰੀ ਵਿਚ ਹੋ ਰਹੀਆਂ ਪੰਜਾਬ ਦੀਆਂ ਮਿਉਂਸਪਲ ਕਾਰਪੋਰੇਸ਼ਨਾਂ ਅਤੇ ਕਮੇਟੀਆਂ ਦੀਆਂ ਚੋਣਾਂਦੀ ਚਿੰਤਾ ਬਾਰੇ ਵੀ ਚਰਚਾ ਹੋ ਸਕਦੀ ਹੈ

ਵਰਨਣ ਯੋਗ ਹੈ ਕਿ ਬੀਤੀ 2-3 ਦਸੰਬਰ ਨੂੰ ਆਪਣੇ ਪਹਿਲੇ ਪੰਜਾਬ ਦੌਰੇ ਦੌਰਾਨ ਦੁਸ਼ਯੰਤ ਗੌਤਮ ਨੇ ਪੰਜਾਬ ਦੇ ਭਾਜਪਾ ਦੇ ਨੇਤਾਵਾਂ ਨਾਲ ਵੱਖ-ਵੱਖ ਬੈਠਕਾਂ ਵਿਚ ਤੇਵਰ ਕਾਫ਼ੀ ਸਖ਼ਤ ਰੱਖੇ ਸਨ ਸੰਵਿਧਾਨ ਦਿਵਸ ਪ੍ਰੋਗਰਾਮ ਤੋਂ ਬਾਅਦ 2 ਦਸੰਬਰ ਨੂੰ ਪੰਜਾਬ ਦੇ ਅਹੁਦੇਦਾਰਾਂ, ਜ਼ਿਲ੍ਹਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਦੇ ਅਗਲੇ ਦਿਨ ਤਿੰਨ ਦਸੰਬਰ ਨੂੰ ਦੁਸ਼ਯੰਤ ਗੌਤਮ ਨੇ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਤੇ ਇੰਚਾਰਜਾਂ ਤੇ ਸੈੱਲਾਂ ਦੇ ਕਨਵੀਨਰਾਂ ਨਾਲ ਬੈਠਕਾਂ ਵਿਚ ਸਪੱਸ਼ਟ ਕੀਤਾ ਸੀ ਕਿ ਉਹ ਅਗਲੇ ਦਿਨੀਂ ਪੰਜਾਬ ਕੇ ਪੰਜਾਬ ਯੂਨਿਟ ਦੀ ਕਾਗਜ਼ੀ ਕਾਰਵਾਈ ਦੀ ਥਾਂ ਜ਼ਮੀਨੀ ਹਾਲਤ ਵੇਖਣਗੇ ਕਿ ਪਾਰਟੀ ਇਸ ਰਾਜ ਵਿਚ ਕਿੱਥੇ ਖੜ੍ਹੀ ਹੈ ਓਥੋਂਭਾਜਪਾ ਇੰਚਾਰਜ ਨੇ ਇਹ ਵੀਕਿਹਾ ਸੀ ਕਿ ਪਾਰਟੀਬਾਰੇ ਕੋਈ ਵੀ ਉੱਚੀ ਜਾਂ ਵੱਡੀ ਗੱਲ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੇ ਤੇ ਪਾਰਟੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਨੂੰ ਧੋਖਾ ਨਾ ਦੇਣ,ਆਪਣੇ ਅਹੁਦੇ ਮੁਤਾਬਕ ਹੀ ਕੰਮ ਕਰਨ ਉਨ੍ਹਾਂ ਕਿਹਾ ਸੀ ਕਿ ਫਰਵਰੀ ਦੀਆਂ ਲੋਕਲ ਬਾਡੀਜ਼ ਚੋਣਾਂ ਦੇ ਨਤੀਜੇ ਸਭ ਦੀ ਕੁੰਡਲੀ ਦੱਸ ਦੇਣਗੇ ਕਿ ਕਿਹੜਾ ਨੇਤਾ ਆਪਣੇ ਖੇਤਰ ਦੇ ਲੋਕਾਂ ਵਿਚਾਲੇ ਕਿੱਥੇ ਕੁ ਖੜ੍ਹਾ ਹੈ

ਇਸ ਦੌਰਾਨ ਅੱਜ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਮੀਟਿੰਗ ਵਿੱਚ ਆਪਣੀ ਹੀ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਬਾਰੇ ਪਾਸ ਕੀਤੇ 3 ਖੇਤੀ ਸੁਧਾਰ ਕਨੂੰਨਾਂ ਦੀ ਨਿੰਦਾ ਕੀਤੀ ਗਈ ਤੇ ਭਾਜਪਾ ਦੇ ਮਹਿਲਾ ਸ਼ਕਤੀਕਰਨ ਮੋਰਚੇ ਦੀ ਸੂਬਾ ਇੰਚਾਰਜ ਬੀਬੀ ਨਰਿੰਦਰ ਕੌਰ ਗਿੱਲ ਨੇ ਪਾਰਟੀ ਦੇ ਸਭ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਉਨ੍ਹਾਂ ਨਾਲ ਉਨ੍ਹਾਂ ਦੀਆਂ ਸਾਥੀਸ਼ਕੁੰਤਲਾ ਬਾਜਵਾ ਜਨਰਲ ਸੈਕਟਰੀ, ਮਹਿਲਾ ਮੋਰਚਾ ਭਾਜਪਾ ਉਤਰੀ-ਪਟਿਆਲਾ, ਜਗੀਰ ਕੌਰ ਕੈਸ਼ੀਅਰ ਮਹਿਲਾ ਮੋਰਚਾ, ਅਨੀਤਾ ਰਾਣੀ ਅਤੇ ਪ੍ਰਭਜੋਤ ਕੌਰ ਸੋਸ਼ਲ ਮੀਡੀਆ ਕਨਵੀਨਰ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾਇਸ ਮੌਕੇ ਬੀਬੀ ਨਰਿੰਦਰ ਕੌਰ ਗਿੱਲ ਨੇ ਕਿਹਾ ਕਿ ਉਹ ਸਾਰੀਆਂ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਵਿਰੁੱਧ ਜਿਹੜੇ ਕਾਲ਼ੇ ਕਾਨੂੰਨ ਬਣਾਏ ਹਨ, ਉਨ੍ਹਾਂ ਨੂੰ ਵਾਪਸ ਲੈਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਮਾੜਾ ਸਲੂਕ ਅਤੇ ਤਾਨਾਸ਼ਾਹੀ ਵਾਲ਼ਾ ਵਿਹਾਰ ਕਰ ਰਹੀ ਹੈ, ਜਿਸ ਤੋਂ ਦੁਖੀ ਹੋਣ ਕਾਰਨ ਉਹ ਪਾਰਟੀ ਛੱਡ ਰਹੀਆਂ ਹਨ


Stay tuned with us