ਸੋਨੀ ਪਟੇਲ ਨੂੰ ਅਮਰੀਕਾ ’ਚ ਮਿਲਿਆ ਵੱਕਾਰੀ ਪੁਰਸਕਾਰ

Category : World | world Posted on 2021-06-10 02:36:29


ਸੋਨੀ ਪਟੇਲ ਨੂੰ ਅਮਰੀਕਾ ’ਚ ਮਿਲਿਆ ਵੱਕਾਰੀ ਪੁਰਸਕਾਰ

ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਨੂੰ ਵਾਤਾਵਰਨ ਅਨੁਕੂਲ ਝੱਗ ਵਿਕਸਤ ਕਰਨ ਸਬੰਧੀ ਪ੍ਰਾਜੈਕਟ ਲਈ ਵੱਕਾਰੀ ਪੁਰਸਕਾਰ ਦਿੱਤਾ ਗਿਆ ਹੈ। ਉਸ ਦਾ ਇਹ ਪ੍ਰਾਜੈਕਟ 1984 ਦੀ ਭੋਪਾਲ ਗੈਸ ਤ੍ਰਾਸਦੀ ਦੇ ਪ੍ਰਭਾਵ ਤੋਂ ਪ੍ਰੇਰਿਤ ਸੀ। ਵਰਚੁਅਲ ਰੀਜਨਰੌਨ ਇੰਟਰਨੈਸ਼ਨਲ ਸਾਇੰਸ ਐਂਡ ਇੰਜਨੀਅਰਿੰਗ ਫੇਅਰ ਦੌਰਾਨ ਟੈਕਸਾਸ ਹਾਈ ਸਕੂਲ ਦੀ ਵਿਦਿਆਰਥਣ ਸੋਨੀ ਸੰਜੇ ਪਟੇਲ ਨੂੰ ਪੈਟ੍ਰਿਕ ਐੱਚ ਹਰਡ ਸਥਿਰਤਾ ਪੁਰਸਕਾਰ-2021 ਦਾ ਜੇਤੂ ਐਲਾਨਿਆ ਗਿਆ। ਅਮਰੀਕਾ ਦੀ ਵਾਤਾਵਰਨ ਸੁਰੱਖਿਆ ਏਜੰਸੀ ਈਪੀਏ ਨੇ ਉਸ ਨੂੰ ਇਹ ਪੁਰਸਕਾਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਉਸ ਦੇ ਪ੍ਰਾਜੈਕਟ ਰਾਹੀਂ ਤਿਆਰੀ ਕੀਤੀ ਝੱਗ ਨਾਲ ਘਰਾਂ ਅਤੇ ਹੋਰ ਥਾਵਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਬਿਆਨ ’ਚ ਕਿਹਾ ਕਿ ਪਟੇਲ ਦਾ ਪ੍ਰਾਜੈਕਟ ਇੰਡੀਆ ’ਚ 1984 ’ਚ ਵਾਪਰੀ ਭੋਪਾਲ ਗੈਸ ਤ੍ਰਾਸਦੀ ਦੇ ਪ੍ਰਭਾਵ ਤੋਂ ਪ੍ਰੇਰਿਤ ਹੈ। ਉਸ ਸਮੇਂ ਇੱਕ ਨਦੀਨਨਾਸ਼ਕ ਪਲਾਂਟ ਤੋਂ 40 ਟਨ ਤੋਂ ਵੱਧ ਮਿਥਾਈਲ ਗੈਸ ਲੀਕ ਹੋ ਗਈ ਸੀ। ਇਸ ਕਾਰਨ 3787 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਹਜ਼ਾਰਾਂ ਹੋਰ ਜ਼ਖਮੀ ਹੋ ਗਏ ਸਨ।

Stay tuned with us