ਇੰਗਲੈਂਡ ’ਚ ਮੰਤਰੀ ਪ੍ਰੀਤੀ ਪਟੇਲ ’ਤੇ ਨਸਲੀ ਨਿਸ਼ਾਨਾ ਵਿੰਨ੍ਹਣ ਸਬੰਧੀ ਜਾਂਚ ਸ਼ੁਰੂ

Category : World | world Posted on 2021-06-10 02:38:45


ਇੰਗਲੈਂਡ ’ਚ ਮੰਤਰੀ ਪ੍ਰੀਤੀ ਪਟੇਲ ’ਤੇ ਨਸਲੀ ਨਿਸ਼ਾਨਾ ਵਿੰਨ੍ਹਣ ਸਬੰਧੀ ਜਾਂਚ ਸ਼ੁਰੂ

ਇੰਗਲੈਂਡ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਇਕ ਨਸਲਵਾਦੀ ਸੋਸ਼ਲ ਮੀਡੀਆ ਵੀਡੀਓ ਦੇ ਸਬੰਧ ’ਚ ਦੋ ਵਿਅਕਤੀਆਂ’ਤੇ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ’ਚ ਜਾਂਚ ਸ਼ੁਰੂ ਕੀਤੀ ਗਈ। ਬਰਤਾਨੀਆ ਦੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਕਿ 28 ਸਾਲਾ ਜੈਕ ਹੈਂਡਰਸਨ ਅਤੇ 26 ਸਾਲਾ ਰੌਬਰਟ ਕਮਿੰਗ ’ਤੇ ਇਸ ਸਾਲ ਜਨਵਰੀ ’ਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਣਾਈ ਗਈ ਵੀਡੀਓ ਦੇ ਬਾਰੇ ’ਚ ਸ਼ਿਕਾਇਤ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਦੋਵਾਂ ਨੂੰ 29 ਮਈ ਨੂੰ ਅਦਾਲਤ ’ਚ ਤਲਬ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ 29 ਜੂਨ ਨੂੰ ਇੰਗਲੈਂਡ ਦੇ ਈਸਡ ਮਿਡਲੈਂਡ ਰੀਜ਼ਨ ’ਚ ਨਾਟਿੰਘਮਸ਼ਾਇਰ ਦੀ ਮੈਨਸਫੀਲਡ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਹੋਣਾ ਹੈ। ਅਧਿਕਾਰੀ ਜੈਨੀ ਸਮਿਥ ਨੇ ਕਿਹਾ, ‘ਗ੍ਰਹਿ ਮੰਤਰੀ ਪ੍ਰੀਤੀ ਪਟੇਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਡੀਓ ਬਣਾਉਣ ਅਤੇ ਜਨਵਰੀ 2021 ’ਚ ਸੋਸ਼ਲ ਮੀਡੀਆ ’ਤੇ ਪਾਉਣ ਦੇ ਸਬੰਧ ’ਚ ਸ਼ਿਕਾਇਤਾਂ ਦੇ ਬਾਅਦ ਸੀ.ਪੀ.ਐੱਸ. ਨੇ ਨਾਟਿੰਘਮਸ਼ਾਇਰ ਪੁਲੀਸ ਨੂੰ ਦੋਵਾਂ ਦੋਸ਼ੀਆਂ ’ਤੇ ਬੇਹੱਦ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਦਰਜ ਕਰਨ ਲਈ ਕਿਹਾ ਗਿਆ ਹੈ।’

Stay tuned with us