ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੇ ਅਮਰੀਕਨ ਮਨੂ ਅਸਥਾਨਾ ਤੇ ਮਧੂ ਬੇਰੀਵਾਲ ਨੂੰ ਆਪਣੀ ਕੌਮੀ ਬੁਨਿਆਦੀ ਢਾਂਚਾ ਸਲਾਹਕਾਰ ਕੌਂਸਲ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦੀ ਕੌਮੀ ਬੁਨਿਆਦੀ ਢਾਂਚਾ ਸਲਾਹਕਾਰ ਕੌਂਸਲ ਵ੍ਹਾਈਟ ਹਾਊਸ ‘ਚ ਭੌਤਿਕ ਅਤੇ ਸਾਈਬਰ ਜੋਖਿਮ ਘੱਟ ਕਰਨ ਅਤੇ ਦੇਸ਼ ਦੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਦੀ ਸੁਰੱਖਿਆ ‘ਚ ਸੁਧਾਰ ਲਿਆਉਣ ਲਈ ਸੁਝਾਅ ਦਿੰਦੀ ਹੈ। ਐੱਨ.ਆਈ.ਏ.ਸੀ. ਲਈ ਬੈਂਕਿੰਗ, ਵਿੱਤੀ, ਆਵਾਜਾਈ, ਊਰਜਾ, ਪਾਣੀ, ਡੈਮ, ਰੱਖਿਆ, ਸੰਚਾਰ, ਸੂਚਨਾ ਤਕਨਾਲੋਜੀ, ਸਿਹਤ ਸੇਵਾਵਾਂ, ਖਾਧ ਅਤੇ ਖੇਤੀ, ਸਰਕਾਰੀ ਸਹੂਲਤਾਂ, ਐਮਰਜੈਂਸੀ ਸੇਵਾਵਾਂ ਅਤੇ ਉੱਚ ਸਿੱਖਿਆ ਦੇ ਖੇਤਰ ਨਾਲ ਸਬੰਧ ਰੱਖਣ ਵਾਲੇ 26 ਜਣਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਅਸਥਾਨਾ ਉੱਤਰੀ ਅਮਰੀਕਾ ‘ਚ ਸਭ ਤੋਂ ਵੱਡੇ ਪਾਵਰ ਗਰਿੱਡ ਪੀ.ਜੇ.ਐੱਮ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁਖੀ ਹਨ। ਮਧੂ ਬੇਰੀਵਾਲ ਨੇ 1985 ‘ਚ ਇਨੋਵੇਟਿਵ ਐਮਰਜੈਂਸੀ ਮੈਨੇਜਮੈਂਟ (ਆਈ.ਈ.ਐੱਮ.) ਦੀ ਸਥਾਪਨਾ ਕੀਤੀ ਸੀ। ਉਹ ਆਈ.ਈ.ਐੱਮ. ਦੀ ਸੀਈਓ ਅਤੇ ਮੁਖੀ ਹੈ।