ਐੱਫ.ਆਈ.ਐੱਚ. ਹਾਕੀ ਵਰਲਡ ਕੱਪ ‘ਚ ਮਲੇਸ਼ੀਆ ਨੇ ਰੋਮਾਂਚਕ ਪੂਲ ਸੀ ਦੇ ਮੁਕਾਬਲੇ ‘ਚ ਚਿਲੀ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ਦੇ ਪਹਿਲੇ ਹਾਫ ‘ਚ ਰਾਜ਼ੀ ਰਹੀਮ (26ਵੇਂ ਮਿੰਟ) ਨੇ ਮਲੇਸ਼ੀਆ ਲਈ ਇਕਲੌਤਾ ਗੋਲ ਕੀਤਾ ਜਦੋਂਕਿ ਜੁਆਨ ਅਮੋਰੋਸੋ (20ਵੇਂ ਮਿੰਟ) ਅਤੇ ਮਾਰਟਿਨ ਰੋਡਰਿਗਜ਼ (29ਵੇਂ ਮਿੰਟ) ਨੇ ਗੋਲ ਕਰਕੇ ਚਿਲੀ ਨੂੰ 2-1 ਦੀ ਬੜ੍ਹਤ ਦਿਵਾਈ ਸੀ। ਮਲੇਸ਼ੀਆ ਨੇ ਦੂਜੇ ਹਾਫ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਸ਼ਰਫ ਹਮਸਾਨੀ (41ਵੇਂ ਮਿੰਟ) ਅਤੇ ਨੂਰਸਯਾਫਿਕ ਸੁਮੰਤਰੀ (42ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ ਮੈਚ 3-2 ਨਾਲ ਜਿੱਤ ਲਿਆ। ਮਲੇਸ਼ੀਆ ਦੋ ਮੈਚਾਂ ‘ਚ ਇਕ ਜਿੱਤ ਅਤੇ ਇਕ ਹਾਰ ਦੇ ਨਾਲ ਪੂਲ ਸੀ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ ਅਤੇ ਉਸ ਦੀਆਂ ਕੁਆਰਟਰ ਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਹਨ। ਚਿਲੀ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰ ਕੇ ਕੁਆਰਟਰ ਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ।
ਓਧਰ ਕਲਿੰਗਾ ਹਾਕੀ ਸਟੇਡੀਅਮ ‘ਚ ਆਸਟਰੇਲੀਆ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਪੂਲ ਏ ਦਾ ਮੈਚ 3-3 ਨਾਲ ਡਰਾਅ ਰਿਹਾ। ਚੌਥੇ ਕੁਆਰਟਰ ‘ਚ ਅਰਜਨਟੀਨਾ 3-2 ਨਾਲ ਅੱਗੇ ਚੱਲ ਰਿਹਾ ਸੀ ਪਰ ਆਸਟਰੇਲੀਆ ਨੇ ਆਖਰੀ ਚਾਰ ਮਿੰਟਾਂ ‘ਚ ਆਪਣੇ ਗੋਲਕੀਪਰ ਨੂੰ ਬਾਹਰ ਬਿਠਾਉਣ ਦਾ ਫ਼ੈਸਲਾ ਲਿਆ। ਆਸਟਰੇਲੀਆ ਦਾ ਇਹ ਫ਼ੈਸਲਾ ਉਸ ਦੇ ਹੱਕ ‘ਚ ਗਿਆ ਅਤੇ ਟੀਮ ਨੇ ਫਰੀ ਹਿੱਟ ‘ਤੇ ਗੋਲ ਕਰ ਕੇ ਸਕੋਰ 3-3 ਕਰ ਦਿੱਤਾ। ਆਸਟਰੇਲੀਆ ਲਈ ਹੇਵਰਡ ਜੈਰੇਮੀ, ਬਾਈਲੇ ਡੈਨੀਅਲ ਅਤੇ ਗੋਵਰਸ ਬਲੇਕ ਜਦਕਿ ਅਰਜਨਟੀਨਾ ਲਈ ਡੋਮੇਨ ਟੋਮਸ, ਕੈਸੇਲਾ ਮਾਈਕੋ ਅਤੇ ਫੇਰੈਰੀਓ ਮਾਰਟਿਨ ਨੇ ਗੋਲ ਕੀਤੇ। ਦਿਨ ਦੇ ਬਾਕੀ ਮੈਚਾਂ ‘ਚ ਮਲੇਸ਼ੀਆ ਨੇ ਚਿੱਲੀ ਨੂੰ 3-2, ਨੀਦਰਲੈਂਡ ਨੇ ਨਿਊਜ਼ੀਲੈਂਡ ਨੂੰ 4-0 ਅਤੇ ਫਰਾਂਸ ਨੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਇਆ।
ਹਾਕੀ ਵਰਲਡ ਕੱਪ: ਚਿਲੀ ਨੂੰ ਹਰਾ ਕੇ ਮਲੇਸ਼ੀਆ ਨੇ ਉਮੀਦਾਂ ਬਰਕਰਾਰ ਰੱਖੀਆਂ
Related Posts
Add A Comment