ਸੰਯੁਕਤ ਅਰਬ ਅਮੀਰਾਤ ਦੇ ਡੁਬਈ ‘ਚ ਇਕ ਅਪਾਰਟਮੈਂਟ ਬਿਲਡਿੰਗ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਨਾਲ ਸਬੰਧਤ ਅਖ਼ਬਾਰ ਦ ਨੈਸ਼ਨਲ ਨੇ ਡੁਬਈ ਮੀਡੀਆ ਦਫਤਰ ਦੁਆਰਾ ਪ੍ਰਦਾਨ ਕੀਤੇ ਗਏ ਡੁਬਈ ਸਿਵਲ ਡਿਫੈਂਸ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਘਟਨਾ ‘ਚ 16 ਲੋਕ ਮਾਰੇ ਗਏ ਅਤੇ 9 ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਡੁਬਈ ਦੇ ਅਲ ਰਾਸ ਇਲਾਕੇ ‘ਚ ਅੱਗ ਲੱਗ ਗਈ। ਡੁਬਈ ਦਾ ਮਸਾਲਾ ਬਾਜ਼ਾਰ ਅਲ ਰਾਸ ‘ਚ ਸਥਿਤ ਹੈ ਜੋ ਕਿ ਡੁਬਈ ਕਰੀਕ ਦੇ ਨੇੜੇ ਇਕ ਪ੍ਰਮੁੱਖ ਸੈਲਾਨੀ ਸਥਾਨ ਹੈ। ਅਧਿਕਾਰੀਆਂ ਨੇ ਅਜੇ ਤੱਕ ਘਟਨਾ ‘ਤੇ ਟਿੱਪਣੀ ਲਈ ਐਸੋਸੀਏਟਿਡ ਪ੍ਰੈਸ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਸਰਕਾਰ ਦੇ ਬਿਆਨ ‘ਚ ਅੱਗ ਲੱਗਣ ਦਾ ਕਾਰਨ ਨਹੀਂ ਦੱਸਿਆ ਗਿਆ, ਪਰ ਇਹ ਸੰਕੇਤ ਦਿੱਤਾ ਗਿਆ ਹੈ ਕਿ ਪੰਜ ਮੰਜ਼ਿਲਾ ਅਪਾਰਟਮੈਂਟ ‘ਚ ਕਿਸੇ ਸਮੱਸਿਆ ਕਾਰਨ ਅੱਗ ਲੱਗੀ।