ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਯੂਕਰੇਨ ਨੂੰ ਇਕ ਅਰਬ ਅਮਰੀਕਨ ਡਾਲਰ ਦੀ ਵਾਧੂ ਸੁਰੱਖਿਆ ਸਹਾਇਤਾ ਪ੍ਰਦਾਨ ਕਰੇਗਾ। ਰੂਸ-ਯੂਕਰੇਨ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਇਹ ਇਕ ਵਾਰ ਦਾ ਸਭ ਤੋਂ ਵੱਡਾ ਹਥਿਆਰ ਪੈਕੇਜ ਹੈ। ਰੱਖਿਆ ਵਿਭਾਗ ਦੇ ਇਕ ਬਿਆਨ ਦੇ ਅਨੁਸਾਰ ਅਗਸਤ 2021 ਦੇ ਬਾਅਦ ਤੋਂ ਰਾਸ਼ਟਰਪਤੀ ਪੈਕੇਜ ‘ਚ 18ਵੀਂ ਕਿਸ਼ਤ ਵਜੋਂ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਪ੍ਰਣਾਲੀਆਂ ਲਈ ਵਾਧੂ 155 ਮਿਲੀਮੀਟਰ ਤੋਪਖਾਨੇ ਦੇ ਗੋਲਾ ਬਾਰੂਦ ਦੇ 75,000 ਰਾਉਂਡ, ਵੀਹ 120 ਐੱਮ.ਐੱਮ. ਮੋਟਰ ਪ੍ਰਣਾਲੀਆਂ ਸ਼ਾਮਲ ਹਨ ਅਤੇ 120 ਐੱਮ.ਐੱਮ. ਮੋਟਾਰ ਗੋਲਾ ਬਾਰੂਦ ਦੇ 20 ਹਜ਼ਾਰ ਰਾਉਂਡ, ਨਾਲ ਹੀ ਨੈਸ਼ਨਲ ਐਡਵਾਂਸਡ ਸਰਫੇਸ-ਟੂ-ਏਅਰ ਮਿਜ਼ਾਈਲ ਸਿਸਟਮ ਲਈ ਹਥਿਆਰ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਕੀਵ ਨੂੰ 1000 ਜੈਵਲਿਨ, ਸੈਂਕੜੇ ਐਂਟੀ-ਆਰਮਰ ਸਿਸਟਮ, 50 ਬਖਤਰਬੰਦ ਮੈਡੀਕਲ ਟ੍ਰੀਟਮੈਂਟ ਵਾਹਨ, ਐਂਟੀ-ਪਰਸੋਨਲ ਹਥਿਆਰ, ਵਿਸਫੋਟਕ, ਤਬਾਹ ਕਰਨ ਵਾਲੇ ਹਥਿਆਰ ਅਤੇ ਢਾਹੁਣ ਵਾਲੇ ਉਪਕਰਣ ਵੀ ਪ੍ਰਦਾਨ ਕਰੇਗਾ। ਪੈਂਟਾਗਨ ਦੇ ਅਨੁਸਾਰ ਬਾਇਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਹਾਲ ਹੀ ‘ਚ ਐਲਾਨੀ ਗਈ ਸਹਾਇਤਾ ਨੇ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਦੀ ਕੁੱਲ ਅਮਰੀਕਨ ਵਚਨਬੱਧਤਾ ਨੂੰ ਲਗਭਗ 9.8 ਬਿਲੀਅਨ ਡਾਲਰ ਤੱਕ ਪਹੁੰਚਾਇਆ ਹੈ।