ਆਈ.ਪੀ.ਐੱਲ. ਦੇ 3ਵੇਂ ਮੈਚ ‘ਚ ਗੁਜਰਾਤ ਟਾਈਟਨਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਅਤੇ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਕੋਲਕਾਤਾ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਗੁਜਰਾਤ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਕੋਲਕਾਤਾ ਨੂੰ ਜਿੱਤ ਲਈ 205 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਨੇ ਵੈਂਕਟੇਸ਼ ਅਈਅਰ ਤੇ ਰਿੰਕੂ ਸਿੰਘ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 207 ਦੌੜਾਂ ਬਣਾਈਆਂ ਤੇ 3 ਵਿਕਟਾਂ ਨਾਲ ਮੈਚ ਜਿੱਤ ਲਿਆ। ਆਈ.ਪੀ.ਐੱਲ. 2023 ਦੇ 14ਵੇਂ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ। ਰਾਹੁਲ ਤ੍ਰਿਪਾਠੀ ਨੇ 48 ਗੇਂਦਾਂ ‘ਤੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ। 3 ਮੈਚਾਂ ‘ਚ ਹੈਦਰਾਬਾਦ ਦੀ ਇਹ ਪਹਿਲੀ ਜਿੱਤ ਸੀ ਪਰ ਪੰਜਾਬ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਕਪਤਾਨ ਸ਼ਿਖਰ ਧਵਨ ਨੇ ਦੂਜੇ ਪਾਸੇ ਤੋਂ ਸਮਰਥਨ ਨਾ ਮਿਲਣ ਦੇ ਬਾਵਜੂਦ ਅਜੇਤੂ 99 ਦੌੜਾਂ ਦੀ ਪਾਰੀ ਖੇਡੀ ਜਿਸ ਦੀ ਬਦੌਲਤ ਪੰਜਾਬ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਲੈੱਗ ਸਪਿਨਰ ਮਯੰਕ ਮਾਰਕੰਡੇ ਦੀ ਮਾਰੂ ਗੇਂਦਬਾਜ਼ੀ ਦੇ ਬਾਵਜੂਦ 9 ਵਿਕਟਾਂ ‘ਤੇ 143 ਦੌੜਾਂ ਬਣਾਈਆਂ। ਧਵਨ ਤੋਂ ਇਲਾਵਾ ਸਿਰਫ ਸੈਮ ਕੈਰਨ (15 ਗੇਂਦਾਂ ‘ਤੇ 22 ਦੌੜਾਂ) ਹੀ ਦੋਹਰੇ ਅੰਕਾਂ ‘ਤੇ ਪਹੁੰਚਿਆ। ਧਵਨ ਨੇ ਮੋਹਿਤ ਰਾਠੀ ਨਾਲ ਦਸਵੀਂ ਵਿਕਟ ਲਈ 30 ਗੇਂਦਾਂ ‘ਤੇ 55 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਇਸ ‘ਚ ਰਾਠੀ ਦਾ ਯੋਗਦਾਨ ਦੋ ਗੇਂਦਾਂ ‘ਤੇ ਇਕ ਦੌੜ ਦਾ ਰਿਹਾ। ਸਨਰਾਈਜ਼ਰਜ਼ ਵੱਲੋਂ ਮਾਰਕੰਡੇ ਨੇ 15 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਮਾਰਕੋ ਜੈਨਸਨ ਅਤੇ ਉਮਰਾਨ ਮਲਿਕ ਨੇ ਦੋ-ਦੋ ਵਿਕਟਾਂ ਲਈਆਂ। ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕਰਨ ਵਾਲੀ ਸਨਰਾਈਜ਼ਰਜ਼ ਨੇ ਪਹਿਲੇ ਦੋ ਓਵਰਾਂ ‘ਚ ਭੁਵਨੇਸ਼ਵਰ ਕੁਮਾਰ ਅਤੇ ਜੈਨਸਨ ਨੇ ਸ਼ਾਨਦਾਰ ਸ਼ੁਰੂਆਤ ਦਵਾਈ। ਭੁਵਨੇਸ਼ਵਰ ਨੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਇਨ-ਫਾਰਮ ‘ਚ ਚੱਲ ਰਹੇ ਪ੍ਰਭਸਿਮਰਨ ਸਿੰਘ ਨੂੰ ਐਲ.ਬੀ.ਡਬਲਿਊ. ਆਊਟ ਕਰ ਦਿੱਤਾ ਜਦਕਿ ਅਗਲੇ ਓਵਰ ‘ਚ ਜੈਨਸਨ ਨੇ ਉਸੇ ਅੰਦਾਜ਼ ‘ਚ ਮੈਥਿਊ ਸ਼ਾਰਟ (ਇਕ) ਨੂੰ ਆਊਟ ਕਰਕੇ ਪੈਵੇਲੀਅਨ ਦਾ ਰਸਤਾ ਦਿਖਾਇਆ। ਜੈਨਸਨ ਨੇ ਆਪਣੇ ਅਗਲੇ ਓਵਰ ‘ਚ ਜਿਤੇਸ਼ ਸ਼ਰਮਾ (4) ਨੂੰ ਮਿਡ-ਆਫ ‘ਚ ਇਕ ਸਧਾਰਨ ਕੈਚ ਲੈਣ ਲਈ ਮਜ਼ਬੂਰ ਕੀਤਾ ਜਿਸ ਨਾਲ ਪੰਜਾਬ ਦਾ ਸਕੋਰ ਨੂੰ ਤਿੰਨ ਵਿਕਟਾਂ ‘ਤੇ 22 ਦੌੜਾਂ ਹੋ ਗਿਆ। ਧਵਨ ਅਤੇ ਨਵੇਂ ਬੱਲੇਬਾਜ਼ ਕੈਰਨ ਨੇ ਫਿਰ ਪਾਵਰਪਲੇ ‘ਚ ਸਕੋਰ ਨੂੰ 43 ਤੱਕ ਪਹੁੰਚਾਉਣ ਲਈ ਕੁਝ ਚੰਗੇ ਸ਼ਾਟ ਖੇਡੇ। ਜਦੋਂ ਜੈਨਸਨ ਆਪਣਾ ਲਗਾਤਾਰ ਤੀਜਾ ਓਵਰ ਕਰਨ ਆਇਆ ਤਾਂ ਕੈਰਨ ਨੇ ਛੱਕਿਆਂ ਅਤੇ ਚੌਕਿਆਂ ਨਾਲ ਉਸ ਦਾ ਸਵਾਗਤ ਕੀਤਾ। ਦੂਜੇ ਪਾਸੇ ਧਵਨ ਨੇ ਕੁਝ ਸ਼ਾਨਦਾਰ ਚੌਕੇ ਲਗਾਏ। ਅਜਿਹੇ ‘ਚ ਮਾਰਕੰਡੇ ਨੇ ਗੇਂਦ ਨੂੰ ਸੰਭਾਲਿਆ ਅਤੇ ਕੈਰਨ ਨੇ ਉਸ ਦੀ ਗੁਗਲੀ ‘ਤੇ ਸ਼ਾਰਟ ਥਰਡ ਮੈਨ ‘ਤੇ ਆਸਾਨ ਕੈਚ ਦੇ ਦਿੱਤਾ। ਸਿਖਰਲੇ ਕ੍ਰਮ ਦੀ ਕਮਜ਼ੋਰੀ ਕਾਰਨ ਪੰਜਾਬ ਕਿੰਗਜ਼ ਨੂੰ ਨੌਵੇਂ ਓਵਰ ‘ਚ ਹੀ ਪ੍ਰਭਸਿਮਰਨ ਦੀ ਥਾਂ ਸਿਕੰਦਰ ਰਜ਼ਾ ਨੂੰ ਪ੍ਰਭਾਵਸ਼ਾਲੀ ਖਿਡਾਰੀ ਵਜੋਂ ਮੈਦਾਨ ‘ਚ ਉਤਾਰਨਾ ਪਿਆ। ਉਸ ਦਾ ਇਹ ਦਾਅ ਵੀ ਕੰਮ ਨਾ ਆਇਆ ਅਤੇ ਉਹ ਸਿਰਫ਼ ਪੰਜ ਦੌੜਾਂ ਬਣਾ ਕੇ ਮਲਿਕ ਦੀ ਗੇਂਦ ‘ਤੇ ਬਾਊਂਡਰੀ ਲਾਈਨ ‘ਤੇ ਕੈਚ ਹੋ ਗਿਆ। ਧਵਨ ਇਕ ਸਿਰੇ ‘ਤੇ ਡਟੇ ਰਹੇ ਪਰ ਦੂਜੇ ਸਿਰੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਮਾਰਕੰਡੇਆ ਨੇ ਸ਼ਾਹਰੁਖ ਖਾਨ (4) ਨੂੰ ਆਉਂਦਿਆਂ ਹੀ ਵਾਪਸ ਭੇਜ ਦਿੱਤਾ ਜਦਕਿ ਮਲਿਕ ਨੇ ਹਰਪ੍ਰੀਤ ਬਰਾੜ (1) ਦੀ ਵਿਕਟ ਵੀ ਝਟਕਾ ਦਿੱਤੀ।