ਦੁਨੀਆਂ ਦੇ ਦਸ ਮੰਨੇ ਪ੍ਰਮੰਨੇ ਸੁਪਰ ਗ੍ਰੈਂਡ ਮਾਸਟਰਾਂ ਵਿਚਾਲੇ ਹੋਏ ਡਬਲਿਊ.ਆਰ. ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਅਮਰੀਕਾ ਦੇ ਤਜਰਬੇਕਾਰ ਗ੍ਰੈਂਡ ਮਾਸਟਰ ਲੇਵੋਨ ਅਰੋਨੀਅਨ ਨੇ ਆਪਣੇ ਨਾਂ ਕਰ ਲਿਆ ਹੈ। ਉਸ ਨੇ ਟਾਈਬ੍ਰੇਕ ਪਲੇਅ ਆਫ ‘ਚ ਇੰਡੀਆ ਦੇ 16 ਸਾਲਾ ਨੌਜਵਾਨ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੂੰ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕੀਤਾ। ਕਲਾਸੀਕਲ ਦੇ 9ਵੇਂ ਰਾਊਂਡ ‘ਚ ਗੁਕੇਸ਼ ਤੇ ਅਰੋਨੀਅਨ ਵਿਚਾਲੇ ਬਾਜ਼ੀ ਡਰਾਅ ਰਹਿਣ ਨਾਲ ਅਤੇ ਰੂਸ ਦੇ ਯਾਨ ਨੈਪੋਮਨਿਆਚੀ ਦੀ ਜਰਮਨੀ ਦੇ ਵਿਨਸੇਂਟ ਕੇਮਰ ‘ਤੇ ਜਿੱਤ ਦੇ ਕਾਰਨ ਗੁਕੇਸ਼, ਅਰੋਨੀਅਨ ਤੇ ਨੈਪੋਮਨਿਆਚੀ 5.5 ਅੰਕਾਂ ਨਾਲ ਟਾਈ ‘ਤੇ ਪਹੁੰਚ ਗਏ, ਅਜਿਹੇ ‘ਚ ਇਨ੍ਹਾਂ ਵਿਚਾਲੇ ਪਲੇਅ ਆਫ ‘ਚ ਅਰੋਨੀਅਨ ਨੇ ਦੋਵਾਂ ਵਿਰੋਧੀਆਂ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਨੈਪੋਮਨਿਆਚੀ ਨੂੰ ਹਰਾ ਕੇ ਗੁਕੇਸ਼ ਦੂਜੇ ਸਥਾਨ ‘ਤੇ ਰਿਹਾ।