ਇੰਡੀਆ ਨੇ ਇੰਗਲੈਂਡ ਨਾਲ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਦੋਵੇਂ ਟੀਮਾਂ ਇਕ-ਇਕ ਮੈਚ ਜਿੱਤ ਕੇ ਸੀਰੀਜ਼ ’ਚ ਬਰਾਬਰ ਚੱਲ ਰਹੀਆਂ ਸਨ ਅਤੇ ਤੀਜੇ ਰੋਮਾਂਚਿਕ ਮੈਚ ’ਚ ਇੰਡੀਆ ਦੀ ਟੀਮ 5 ਵਿਕਟਾਂ ਨਾਲ ਜੇਤੂ ਰਹੀ। ਹਾਰਦਿਕ ਪਾਂਡਿਆ ਦੇ ਆਲਰਾਊਂਡਰ ਪ੍ਰਦਰਸ਼ਨ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਅਜੇਤੂ 125) ਦੇ ਪਹਿਲੇ ਵਨ ਡੇ ਸੈਂਕਡ਼ੇ ਦੀ ਬਦੌਲਤ ਇਹ ਜਿੱਤ ਸੰਭਵ ਹੋ ਸਕੀ। ਇੰਡੀਆ ਨੇ ਪਹਿਲਾ ਵਨ ਡੇ 10 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਦੂਜੇ ਵਨ ਡੇ ’ਚ ਇੰਗਲੈਂਡ ਨੇ 100 ਦੌਡ਼ਾਂ ਦੀ ਜਿੱਤ ਨਾਲ ਬਰਾਬਰੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਇੰਡੀਆ ਨੇ ਟੀ-20 ਸੀਰੀਜ਼ ’ਚ ਵੀ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾਇਆ ਸੀ। ਪਾਂਡਿਆ ਨੇ ਪਹਿਲਾਂ 24 ਦੌਡ਼ਾਂ ’ਤੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਫਿਰ 71 ਦੌਡ਼ਾਂ ’ਚ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਫਿਰ 71 ਦੌਡ਼ਾਂ ਦੀ ਅਰਧ ਸੈਂਕਡ਼ੇ ਵਾਲੀ ਪਾਰੀ ਖੇਡੀ, ਜਿਸ ’ਚ 10 ਚੌਕੇ ਲਾਏ ਸਨ। ਪੰਤ ਨੇ 113 ਗੇਂਦਾਂ ’ਚ 16 ਚੌਕੇ ਤੇ 2 ਛੱਕੇ ਲਾਏ, ਜਿਸ ਨਾਲ ਉਸ ਨੇ 42ਵੇਂ ਓਵਰ ’ਚ ਡੇਵਿਡ ਵਿਲੀ ’ਤੇ ਲਗਾਤਾਰ ਚੌਕੇ ਵੀ ਲਾਏ। ਇੰਡੀਆ ਨੇ ਬੱਲੇਬਾਜ਼ੀ ਦਾ ਸੱਦਾ ਦੇਣ ਤੋਂ ਬਾਅਦ ਪਾਂਡਿਆ ਦੀਆਂ 4 ਵਿਕਟਾਂ ਤੇ ਅਨੁਸ਼ਾਸਿਤ ਗੇਂਦਬਾਜ਼ੀ ਨਾਲ ਇੰਗਲੈਂਡ ਨੂੰ 45.5 ਓਵਰਾਂ ’ਚ 259 ਦੌਡ਼ਾਂ ’ਤੇ ਸਮੇਟਣ ਤੋਂ ਬਾਅਦ ਇਹ ਟੀਚਾ 42.1 ਓਵਰਾਂ ’ਚ ਹਾਸਲ ਕਰ ਲਿਆ। ਭਾਰਤੀ ਟੀਮ ਦੇ ਚੋਟੀਕ੍ਰਮ ਨੂੰ ਹਾਲਾਂਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰੀਸ ਟਾਪਲੇ (35 ਦੌਡ਼ਾਂ ’ਤੇ 3 ਵਿਕਟਾਂ) ਨੇ ਝੰਝੋਡ਼ ਕੇ ਰੱਖ ਦਿੱਤਾ ਸੀ ਪਰ ਇਸ ਤੋਂ ਬਾਅਦ ਪਾਂਡਿਆ ਤੇ ਪੰਤ ਨੇ ਸੰਕਟਮੋਚਨ ਦੀ ਭੂਮਿਕਾ ਨਿਭਾਉਂਦੇ ਹੋਏ ਪੰਜਵੀਂ ਵਿਕਟ ਲਈ 133 ਦੌਡ਼ਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਮੁਸ਼ਕਿਲ ਵਿੱਚੋਂ ਕੱਢਿਆ। ਫਿਰ ਪੰਤ ਨੇ ਰਵਿੰਦਰ ਜਡੇਜਾ (ਅਜੇਤੂ 07) ਦੇ ਨਾਲ ਮਿਲ ਕੇ ਛੇਵੀਂ ਵਿਕਟ ਲਈ ਅਜੇਤੂ 56 ਦੌਡ਼ਾਂ ਦੀ ਸਾਂਝੇਦਾਰੀ ਨਿਭਾਈ, ਜਿਸ ਨਾਲ ਇੰਡੀਆ ਨੇ 47 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ’ਤੇ 261 ਦੌਡ਼ਾਂ ਬਣਾ ਕੇ ਲਡ਼ੀ ਜਿੱਤੀ। ਟਾਪਲੇ ਨੇ ਕਪਤਾਨ ਰੋਹਿਤ ਸ਼ਰਮਾ (17), ਸ਼ਿਖਰ ਧਵਨ (1) ਤੇ ਵਿਰਾਟ ਕੋਹਲੀ (17) ਦੀਆਂ ਵਿਕਟਾਂ ਲਈਆਂ, ਜਿਸ ਨਾਲ ਇੰਡੀਆ ਨੇ 38 ਦੌਡ਼ਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਪਹਿਲਾਂ ਕਪਤਾਨ ਜੋਸ ਬਟਲਰ ਇੰਗਲੈਂਡ ਲਈ 80 ਗੇਂਦਾਂ ’ਚ 60 ਦੌਡ਼ਾਂ ਬਣਾ ਕੇ ਟਾਪ ਸਕੋਰਰ ਰਿਹਾ ਪਰ ਪਾਰੀ ਦੇ ਪਹਿਲੇ ਹਿੱਸੇ ’ਚ ਗੁਜਰਾਤ ਦੇ ਆਲਰਾਊਂਡਰ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਦਬਦਬਾ ਬਣਾਇਆ ਤੇ ਟੀ-20 ਵਿਸ਼ਵ ਕੱਪ ਲਈ ਵਿਰੋਧੀ ਟੀਮ ਨੂੰ ਸਖਤ ਚਿਤਾਵਨੀ ਵੀ ਦਿੱਤੀ। ਜ਼ਖਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਖੇਡ ਰਹੇ ਮੁਹੰਮਦ ਸਿਰਾਜ ਨੇ ਆਪਣੀ ਤੀਜੀ ਹੀ ਗੇਂਦ ’ਤੇ ਜਾਨੀ ਬੇਅਰਸਟੋ ਦੀ ਵਿਕਟ ਲੈ ਲਈ, ਜਿਸ ਨਾਲ ਉਸਦੇ ਆਤਮਵਿਸ਼ਵਾਸ ’ਚ ਕਾਫੀ ਵਾਧਾ ਹੋਇਆ ਹੋਵੇਗਾ।