ਓਡੀਸ਼ਾ ‘ਚ ਚੱਲ ਰਹੇ ਹਾਕੀ ਵਰਲਡ ਕੱਪ ਤੋਂ ਇੰਡੀਆ ਦੀ ਹਾਕੀ ਟੀਮ ਬਾਹਰ ਹੋ ਗਈ ਹੈ। ਇਸ ਨਾਲ ਉਸ ਦਾ 1975 ਤੋਂ ਬਾਅਦ ਤਗ਼ਮਾ ਜਿੱਤਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ। ਟੀਮ ਇੰਡੀਆ ਨੂੰ ਕਰਾਸਓਵਰ ਮੈਚ ‘ਚ ਨਿਊਜ਼ੀਲੈਂਡ ਨੇ ਹਰਾਇਆ। ਮੈਚ 60 ਮਿੰਟ ਤੱਕ 3-3 ਨਾਲ ਬਰਾਬਰੀ ‘ਤੇ ਰਿਹਾ। ਨਿਊਜ਼ੀਲੈਂਡ ਨੇ ਫਿਰ ਪੈਨਲਟੀ ਸ਼ੂਟਆਊਟ ‘ਚ 5-4 ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਨ ਪਾਠਕ ਨੇ ਪੈਨਲਟੀ ਸ਼ੂਟਆਊਟ ‘ਚ ਕੁੱਲ ਚਾਰ ਬਚਾਅ ਕੀਤੇ। ਇਸ ਦੇ ਬਾਵਜੂਦ ਇੰਡੀਆ ਜਿੱਤ ਨਹੀਂ ਸਕਿਆ। ਇੰਡੀਆ ਨੇ ਮੈਚ ‘ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ ਦੂਜਾ ਗੋਲ ਕੀਤਾ। ਨਿਊਜ਼ੀਲੈਂਡ ਨੇ ਇਕ ਗੋਲ ਨਾਲ ਵਾਪਸੀ ਕੀਤੀ ਅਤੇ ਇੰਡੀਆ ਨੇ ਤੀਜਾ ਗੋਲ ਕੀਤਾ। ਇਸ ਤੋਂ ਬਾਅਦ ਲੱਗ ਰਿਹਾ ਸੀ ਕਿ ਟੀਮ ਇੰਡੀਆ ਆਸਾਨੀ ਨਾਲ ਮੈਚ ਜਿੱਤ ਲਵੇਗੀ ਪਰ ਕੀਵੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ। ਉਸ ਨੇ ਦੋ ਗੋਲ ਕਰਕੇ ਭਾਰਤੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਨਿਊਜ਼ੀਲੈਂਡ ਨੇ ਮੈਚ ‘ਚ ਪਛੜਨ ਤੋਂ ਬਾਅਦ ਬਰਾਬਰੀ ਕਰ ਲਈ ਅਤੇ ਫਿਰ ਪੈਨਲਟੀ ਸ਼ੂਟਆਊਟ ‘ਚ ਜਿੱਤ ਦਰਜ ਕੀਤੀ। ਇੰਡੀਆ ਲਈ ਮੈਚ ‘ਚ ਲਲਿਤ ਉਪਾਧਿਆਏ, ਵਰੁਣ ਕੁਮਾਰ ਅਤੇ ਸੁਖਜੀਤ ਸਿੰਘ ਨੇ ਗੋਲ ਕੀਤੇ। ਟੀਮ ਇੰਡੀਆ 2018 ‘ਚ ਕੁਆਰਟਰ ਫਾਈਨਲ ‘ਚ ਪਹੁੰਚੀ ਸੀ।