ਕਜ਼ਾਖਸਤਾਨ ਦੀ ਐਲੇਨਾ ਰਿਬਾਕਿਨਾ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਇਹ ਗਰੈਂਡਸਲੈਮ ਟੂਰਨਾਮੈਂਟ ਜਿੱਤਣ ਵਾਲੀ ਕਜ਼ਾਖਸਤਾਨ ਦੀ ਪਹਿਲੀ ਟੈਨਿਸ ਖਿਡਾਰਨ ਬਣ ਗਈ ਹੈ। ਮਾਸਕੋ ’ਚ ਜਨਮੀ ਰਿਬਾਕਿਨਾ 2018 ਤੋਂ ਬਾਅਦ ਕਜ਼ਾਖ਼ਸਤਾਨ ਦੀ ਨੁਮਾਇੰਦਗੀ ਕਰ ਰਹੀ ਹੈ। ਕਜ਼ਾਖ਼ਸਤਾਨ ਨੇ ਉਸ ਨੂੰ ਟੈਨਿਸ ਲਈ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ’ਚ ਉਸ ਨੇ ਟਿਊਨੇਸ਼ੀਆ ਦੀ ਓਨਸ ਜਬਿਓਰ ਨੂੰ 3-6, 6-2, 6-2 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ।
ਭਾਰਤੀ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਦੀ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ’ਚ ਸ਼ਾਨਦਾਰ ਲੈਅ ਨੂੰ ਪੁਰਸ਼ ਸਿੰਗਲ ਸੈਮੀਫਾਈਨਲ ’ਚ ਹਾਂਗਕਾਂਗ ਦੀ ਐੱਨ. ਕਾ ਲੋਂਗ ਏਂਗਸ ਤੋਂ ਤਿੰਨ ਗੇਮ ’ਚ ਮਿਲੀ ਹਾਰ ਦੇ ਨਾਲ ਟੁੱਟ ਗਈ। ਪ੍ਰਣਯ ਨੇ ਇਕ ਗੇਮ ਦੀ ਬਡ਼੍ਹਤ ਗੁਆ ਦਿੱਤੀ ਤੇ ਉਨ੍ਹਾਂ ਨੂੰ ਫਿਰ ਤੋਂ ਸੈਮੀਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਇਕ ਘੰਟੇ ਚਾਰ ਮਿੰਟ ਤਕ ਚਲੇ ਮੁਕਾਬਲੇ ’ਚ ਐੱਨ. ਜੀ. ਕਾ ਲੋਂਗ ਤੋਂ 21-17, 9-21, 17-21 ਨਾਲ ਹਾਰ ਗਏ। ਪ੍ਰਣਯ ਦੀ ਹਾਰ ਨਾਲ ਇੰਡੀਆ ਦੀ ਮਲੇਸ਼ੀਆ ਮਾਸਟਰਜ਼ ’ਚ ਮੁਹਿੰਮ ਸਮਾਪਤ ਹੋ ਗਈ ਹੈ।
ਐਲੇਨਾ ਨੇ ਜਿੱਤਿਆ ਮਹਿਲਾ ਸਿੰਗਲਜ਼ ਦਾ ਖ਼ਿਤਾਬ, ਸੈਮੀਫਾਈਨਲਜ਼ ’ਚ ਹਾਰਿਆ ਪ੍ਰਣਯ
Related Posts
Add A Comment