ਇਕ ਵਾਰ ਫਿਰ ਅਮਰੀਕਾ ‘ਚ ਫਾਇਰਿੰਗ ਦੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਓਕਲਾਹੋਮਾ ਸਿਟੀ ‘ਚ ਸ਼ਨੀਵਾਰ ਰਾਤ ਨੂੰ ਬਾਰ ‘ਚ ਵਾਪਰੀ ਇਸ ਘਟਨਾ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ। ਇਸ ਫਾਇਰਿੰਗ ‘ਚ ਤਿੰਨ ਹੋਰ ਜਣੇ ਜ਼ਖਮੀ ਹੋ ਗਏ ਹਨ। ਇਕ ਨਿਊਜ਼ ਚੈਨਲ ਦੀ ਖ਼ਬਰ ‘ਚ ਦੱਸਿਆ ਗਿਆ ਕਿ ਦੱਖਣ-ਪੱਛਮੀ ਓਕਲਾਹੋਮਾ ਸਿਟੀ ਵਿੱਚ ਨਿਊਕੈਸਲ ਰੋਡ ਨੇੜੇ ਵਿਸਕੀ ਬੈਰਲ ਸੈਲੂਨ ‘ਚ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ। ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਓਕਲਾਹੋਮਾ ਸਿਟੀ ਪੁਲੀਸ ਨੇ ਟਵੀਟ ਕੀਤਾ ਕਿ ਜਾਂਚਕਰਤਾ ਘਟਨਾ ਸਥਾਨ ‘ਤੇ ਹਨ। ਰਿਪੋਰਟ ਮੁਤਾਬਕ ਗੋਲੀਬਾਰੀ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ ਅਤੇ ਪੁਲੀਸ ਹਮਲਾਵਰ ਦੀ ਭਾਲ ਕਰ ਰਹੀ ਹੈ। ਇਕ ਹੋਰ ਰਿਪੋਰਟ ‘ਚ ਮ੍ਰਿਤਕਾਂ ਦੀ ਗਿਣਤੀ ਤਿੰਨ ਦੱਸੀ ਗਈ ਹੈ।