ਕੈਨੇਡੀਅਨ ਸਾਫਟਵੇਅਰ ਇੰਜੀਨੀਅਰ ਅੰਕਿਤ ਬਲਹਾਰਾ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਨ੍ਹਾਂ ਦੇ ਵਿਆਹ ਸਮਾਗਮ ‘ਚ ਸਿਰਫ ਪਰਿਵਾਰਕ ਅਤੇ ਨਿੱਜੀ ਰਿਸ਼ਤੇਦਾਰ ਹੀ ਸ਼ਾਮਲ ਹੋਏ। ਅੰਕਿਤ ਨੇ ਬਿਨਾਂ ਦਾਜ ਦੇ ਵਿਆਹ ਕਰਕੇ ਸਮਾਜ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਸੀ। ਉਸ ਨੇ ਦਾਜ ਵਜੋਂ ਸਿਰਫ ਇਕ ਰੁਪਿਆ ਲਿਆ ਹੈ। ਦਰਅਸਲ ਸਵਿਤਾ ਪੂਨੀਆ ਦਾ ਵਿਆਹ ਅੰਕਿਤ ਬਲਹਾਰਾ ਨਾਲ ਹੋਇਆ ਹੈ। ਅੰਕਿਤ ਕੈਨੇਡਾ ‘ਚ ਇਕ ਬੈਂਕ ‘ਚ ਸਾਫਟਵੇਅਰ ਇੰਜੀਨੀਅਰ ਹੈ। ਹਾਲਾਂਕਿ ਸਵਿਤਾ ਫਿਲਹਾਲ ਇੰਡੀਆ ‘ਚ ਹੀ ਰਹੇਗੀ। ਸਵਿਤਾ ਦਾ ਟਾਰਗੈੱਟ ਓਲੰਪਿਕ ਹੈ ਇਸ ਲਈ ਉਹ ਆਪਣੀ ਖੇਡ ਜਾਰੀ ਰੱਖੇਗੀ। ਇਸ ਬਾਰੇ ‘ਚ ਸਵਿਤਾ ਪੂਨੀਆ ਨੇ ਕਿਹਾ ਕਿ ਵਿਆਹ ‘ਚ ਥੋੜ੍ਹਾ ਹੀ ਸਮਾਂ ਨਿਕਲ ਸਕਿਆ। ਉਹ 26 ਮਾਰਚ ਨੂੰ ਕੈਂਪ ਤੋਂ ਛੁੱਟੀ ‘ਤੇ ਆਈ ਅਤੇ 12 ਅਪ੍ਰੈਲ ਨੂੰ ਦੁਬਾਰਾ ਕੈਂਪ ‘ਚ ਸ਼ਾਮਲ ਹੋਣ ਜਾ ਰਹੀ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਬੇਟੀ ਦਾ ਵਿਆਹ ਭਾਵੇਂ ਕੈਨੇਡਾ ‘ਚ ਹੋਇਆ ਹੋਵੇ ਪਰ ਉਹ ਇੰਡੀਆ ‘ਚ ਹੀ ਰਹੇਗੀ। ਉਸ ਦਾ ਟੀਚਾ 2024 ਓਲੰਪਿਕ ਖੇਡ ਹੈ ਅਤੇ ਇਸ ਲਈ ਉਹ ਲਗਾਤਾਰ ਅਭਿਆਸ ਕਰਕੇ ਆਪਣੇ ਆਪ ਨੂੰ ਮਜ਼ਬੂਤ ਬਣਾਏਗੀ। ਸਵਿਤਾ ਦੇ ਪਿਤਾ ਨੇ ਕਿਹਾ ਕਿ ਬੇਟੀ ਦਾ ਵਿਆਹ ਕਰਵਾਉਣਾ ਸਾਡੀ ਸਮਾਜਿਕ ਜ਼ਿੰਮੇਵਾਰੀ ਸੀ, ਅਸੀਂ ਇਸ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਸਵਿਤਾ ਦੇ ਪਿਤਾ ਮਹਿੰਦਰ ਪੂਨੀਆ ਨੇ ਦੱਸਿਆ ਕਿ ਦੋਵੇਂ ਪਰਿਵਾਰ ਪਿਛਲੇ ਇਕ ਸਾਲ ਤੋਂ ਇਕ-ਦੂਜੇ ਦੇ ਸੰਪਰਕ ‘ਚ ਸਨ ਹਾਲਾਂਕਿ ਦੋਵਾਂ ਪਰਿਵਾਰਾਂ ‘ਚ ਪਹਿਲਾਂ ਤੋਂ ਹੀ ਜਾਣ-ਪਛਾਣ ਸੀ। ਅੰਕਿਤ 2012 ਤੋਂ ਕੈਨੇਡਾ ਸ਼ਿਫਟ ਹੋ ਗਏ ਹਨ।