ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਕੈਨੇਡਾ ਨੇ ਮਿਸੀਸਾਗਾ ਤੇ ਬਰੈਂਪਟਨ ਵਰਗੇ ਜੀ.ਟੀ.ਏ. ਭਾਈਚਾਰਿਆਂ ਨੂੰ ਮੁੰਬਈ, ਬੈਂਗਲੁਰੂ ਤੇ ਹੋਰ ਬਹੁਤ ਸਾਰੀਆਂ ਭਾਰਤੀ ਮੰਜ਼ਿਲਾਂ ਨਾਲ ਜੋੜਨ ਲਈ ਅਸੀਮਤ ਉਡਾਣਾਂ ਦੀ ਸ਼ੁਰੂਆਤ ਕੀਤੀ ਹੈ। ਫੈਡਰਲ ਸਰਕਾਰ ਨੇ ਇੰਡੀਆ ਦੇ ਨਾਲ ਇਕ ਨਵਾਂ ਸੌਦਾ ਕੀਤਾ ਹੈ ਜਿਸ ਨਾਲ ਮਨੋਨੀਤ ਏਅਰਲਾਈਨਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਅਸੀਮਤ ਗਿਣਤੀ ‘ਚ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪਿਛਲੇ ਸਮਝੌਤੇ ਤੋਂ ਇਕ ਬਹੁਤ ਵੱਡਾ ਵਾਧਾ ਹੈ ਜਿਸ ਨੇ ਹਰੇਕ ਦੇਸ਼ ਨੂੰ ਪ੍ਰਤੀ ਹਫ਼ਤੇ ਸਿਰਫ਼ 35 ਉਡਾਣਾਂ ਤੱਕ ਸੀਮਤ ਕੀਤਾ ਸੀ। ਮਿਸੀਸਾਗਾ ਦੇ ਐੱਮ.ਪੀ.ਪੀ. ਤੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਪੀਅਰਸਨ ਏਅਰਪੋਰਟ ‘ਤੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਨਵਾਂ ਸਮਝੌਤਾ ਏਅਰਲਾਈਨਾਂ ਲਈ ਫਾਇਦੇਮੰਦ ਹੋਵੇਗਾ। ਅਲਘਬਰਾ ਨੇ ਕਿਹਾ, ‘ਵਸਤਾਂ ਤੇ ਲੋਕਾਂ ਦੀ ਆਵਾਜਾਈ ਨੂੰ ਤੇਜ਼ ਅਤੇ ਆਸਾਨ ਬਣਾ ਕੇ, ਇਹ ਵਿਸਤ੍ਰਿਤ ਸਮਝੌਤਾ ਕੈਨੇਡਾ ਤੇ ਇੰਡੀਆ ਵਿਚਕਾਰ ਵਪਾਰ ਤੇ ਨਿਵੇਸ਼ ਦੀ ਸਹੂਲਤ ਜਾਰੀ ਰੱਖੇਗਾ ਤੇ ਸਾਡੇ ਕਾਰੋਬਾਰਾਂ ਨੂੰ ਵਧਣ ਤੇ ਸਫਲ ਹੋਣ ‘ਚ ਮਦਦ ਕਰੇਗਾ। ਫੈਡਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਮੌਜੂਦਾ ਹਵਾਈ ਆਵਾਜਾਈ ਸਬੰਧਾਂ ਦਾ ਵਿਸਤਾਰ ਕਰਨ ਨਾਲ ਏਅਰਲਾਈਨਜ਼ ਨੂੰ ਵਧੇਰੇ ਫਲਾਈਟ ਵਿਕਲਪ ਅਤੇ ਰੂਟਿੰਗ ਪੇਸ਼ ਕਰਨ ਦੀ ਇਜਾਜ਼ਤ ਮਿਲੇਗੀ, ਜਿਸ ਨਾਲ ਯਾਤਰੀਆਂ ਅਤੇ ਕਾਰੋਬਾਰਾਂ ਦੋਵਾਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਕੇ ਫਾਇਦਾ ਹੋਵੇਗਾ। ਇੰਡੀਆ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਆਵਾਜਾਈ ਬਾਜ਼ਾਰ ਹੈ। ਸਮਝੌਤਾ ਕੈਨੇਡੀਅਨ ਏਅਰ ਕੈਰੀਅਰਾਂ ਨੂੰ ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਤੱਕ ਫਾਇਲਟ ਦਿੰਦਾ ਹੈ, ਜਦੋਂ ਕਿ ਭਾਰਤੀ ਹਵਾਈ ਜਹਾਜ਼ਾਂ ਨੂੰ ਟੋਰਾਂਟੋ, ਮਾਂਟਰੀਅਲ, ਐਡਮੰਟਨ, ਵੈਨਕੂਵਰ ਅਤੇ ਭਾਰਤ ਦੁਆਰਾ ਚੁਣੇ ਜਾਣ ਵਾਲੇ ਦੋ ਹੋਰ ਸਥਾਨਾਂ ਤੱਕ ਪਹੁੰਚ ਹੋਵੇਗੀ। ਨਵਾਂ ਸਮਝੌਤਾ ਬਰੈਂਪਟਨ ਦੀ ਸੰਸਦ ਮੈਂਬਰ ਰੂਬੀ ਸਹੋਤਾ ਵੱਲੋਂ ਪੀਅਰਸਨ ਏਅਰਪੋਰਟ ਤੋਂ ਭਾਰਤੀ ਰਾਜ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰਨ ਤੋਂ ਛੇ ਮਹੀਨੇ ਬਾਅਦ ਹੋਇਆ ਹੈ। ਹਾਲਾਂਕਿ ਸਮਝੌਤੇ ਨੇ ਪੰਜਾਬ ਦੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨੂੰ ਜੋੜਿਆ ਨਹੀਂ ਹੈ, ਪੰਜਾਬ ਦੇ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਤੋਂ ਲਗਭਗ 244 ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚ ‘ਚ ਸੁਧਾਰ ਕੀਤਾ ਜਾਵੇਗਾ।