ਆਪਣੀ ਕਾਮੇਡੀ ਲਈ ਮਸ਼ਹੂਰ ਅਤੇ ਭਾਜਪਾ ਨਾਲ ਸਬੰਧਤ ਰਾਜੂ ਸ੍ਰੀਵਾਸਤਵ ਨੂੰ ਅੱਜ ਦਿਲ ਦਾ ਦੌਰਾ ਪਿਆ। ਇਸ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਰਾਜੂ ਸ੍ਰੀਵਾਸਤਵ ਦੀ ਅੱਜ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਫੌਰੀ ਦਿੱਲੀ ਦੇ ਸਰਕਾਰੀ ਹਸਪਤਾਲ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਭਰਾ ਨੇ ਕਾਮੇਡੀਅਨ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ ਹੈ। ਰਾਜੂ ਸ੍ਰੀਵਾਸਤਵ ਹੋਟਲ ਦੇ ਜਿਮ ‘ਚ ਵਰਕਆਊਟ ਕਰ ਰਹੇ ਸਨ। ਟਰੈੱਡਮਿਲ ‘ਤੇ ਦੌੜਦਿਆਂ ਉਨ੍ਹਾਂ ਦੀ ਛਾਤੀ ‘ਚ ਦਰਦ ਹੋਇਆ ਅਤੇ ਉਹ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਰਾਜੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰਾਜੂ ਦੇ ਭਰਾ ਅਜੀਤ ਦਾ ਕਹਿਣਾ ਹੈ ਕਿ ਕਾਮੇਡੀਅਨ ਰਾਜੂ ਭਾਜਪਾ ਦੇ ਕੁਝ ਵੱਡੇ ਨੇਤਾਵਾਂ ਨੂੰ ਮਿਲਣ ਲਈ ਦਿੱਲੀ ‘ਚ ਰੁਕੇ ਹੋਏ ਸਨ। ਸਵੇਰੇ ਜਿਮ ਕਰਨ ਗਏ ਜਿਮ ਕਰਦਿਆਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੱਸਿਆ ਕਿ ਰਾਜੂ ਦੀ ਪਲਸ ਹੁਣ ਵਾਪਸ ਆ ਗਈ ਹੈ। ਉਸ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ। ਰਾਜੂ ਉੱਤਰ ਪ੍ਰਦੇਸ਼ ਫ਼ਿਲਮ ਵਿਕਾਸ ਕੌਂਸਲ ਦੇ ਚੇਅਰਮੈਨ ਵੀ ਹਨ।