ਅਮਰੀਕਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵਾਸ਼ਿੰਗਟਨ ‘ਚ ਸਹੁੰ ਚੁੱਕ ਸਮਾਗਮ ‘ਚ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਗਾਰਸੇਟੀ ਨੂੰ ਇੰਡੀਆ ‘ਚ ਨਵੇਂ ਅਮਰੀਕਨ ਰਾਜਦੂਤ ਵਜੋਂ ਅਧਿਕਾਰਤ ਤੌਰ ‘ਤੇ ਸਹੁੰ ਚੁਕਾਈ। ਅਮਰੀਕਨ ਸੈਨੇਟ ਨੇ ਇਸ ਮਹੀਨੇ ਦੇ ਸ਼ੁਰੂ ‘ਚ ਇੰਡੀਆ ‘ਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਗਾਰਸੇਟੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਸੀ। ਇਸ ਨਾਲ ਇੰਡੀਆ ‘ਚ ਅਮਰੀਕਨ ਰਾਜਦੂਤ ਦੇ ਅਹੁਦੇ ‘ਤੇ ਗਾਰਸੇਟੀ ਦੀ ਨਿਯੁਕਤੀ ਦਾ ਰਸਤਾ ਸਾਫ਼ ਹੋ ਗਿਆ, ਜੋ ਪਿਛਲੇ ਦੋ ਸਾਲਾਂ ਤੋਂ ਖਾਲੀ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਆਪਣੀ ਨਵੀਂ ਕੂਟਨੀਤਕ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਗਾਰਸੇਟੀ ਨੇ ਕਿਹਾ, ‘ਮੈਂ ਇਸ ਅਹੁਦੇ ‘ਤੇ ਸੇਵਾ ਕਰਨ ਲਈ ਉਤਸੁਕ ਹਾਂ।’ ਸਹੁੰ ਚੁੱਕ ਸਮਾਗਮ ‘ਚ ਗਾਰਸੇਟੀ ਦੀ ਪਤਨੀ ਐਮੀ ਵੇਕਲੈਂਡ, ਪਿਤਾ ਗਿਲ ਗਾਰਸੇਟੀ, ਮਾਂ ਸੁਕੇ ਗਾਰਸੇਟੀ, ਸੱਸ ਡੀ ਵੀਕਲੈਂਡ ਅਤੇ ਕਈ ਹੋਰ ਨਜ਼ਦੀਕੀ ਪਰਿਵਾਰਕ ਮੈਂਬਰ ਹਾਜ਼ਰ ਸਨ।