ਅਮਰੀਕਾ ਦੇ ਸੂਬੇ ਮਿੱਸੀਸਿਪੀ ਦੇ ਸ਼ਹਿਰ ਟੁਪੇਲੋ ‘ਚ ਇਕ ਗੈਸ ਸਟੇਸ਼ਨ ਦੇ ਨਾਲ ਸਥਿਤ ਸਟੋਰ ‘ਤੇ ਕੰਮ ਕਰਦੇ ਪੰਜਾਬੀ ਮੂਲ ਦੇ ਇਕ ਸਟੋਰ ਕਲਰਕ ਦਾ ਲੁਟੇਰੇ ਵੱਲੋਂ ਲੁੱਟ ਖੋਹ ਕਰਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲੁਟੇਰੇ ਨੇ ਰਿਵਾਲਵਰ ਦੀ ਨੋਕ ‘ਤੇ ਉਥੇ ਕੰਮ ਕਰ ਰਹੇ 33 ਸਾਲਾ ਪੰਜਾਬੀ ਪਰਮਵੀਰ ਸਿੰਘ ਦੇ ਸਿਰ ‘ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਲੁਟੇਰੇ ਦੀ ਪਛਾਣ ਕ੍ਰਿਸ਼ ਕੋਪਲੈਂਡ ਵਜੋਂ ਹੋਈ ਹੈ ਜਿਸਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੈਮਰਿਆਂ ਦੀ ਫੁਟੇਜ ਦੀ ਜਾਂਚ ਮੁਤਾਬਿਕ ਸਟੋਰ ਕਲਰਕ ਨੇ ਉਸ ਨਾਲ ਕੋਈ ਵੀ ਤਕਰਾਰ ਨਹੀਂ ਕੀਤੀ। ਉਸ ਨੇ ਡਕੈਤੀ ਦੀ ਕੋਸ਼ਿਸ਼ ਦੌਰਾਨ ਪਰਮਵੀਰ ਸਿੰਘ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਪੁਲੀਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਤੇ ਜਲਦ ਹੀ ਜੱਜ ਦੇ ਸਾਹਮਣੇ ਪੇਸ਼ ਕੀਤਾ। ਪੁਲੀਸ ਨੇ ਕਿਹਾ ਕਿ ਕੈਮਰਿਆਂ ਦੀ ਫੁਟੇਜ ਦੀ ਛਾਣਬੀਨ ਕਰਨ ‘ਤੇ ਪਾਇਆ ਗਿਆ ਕਿ ਪਰਮਵੀਰ ਸਿੰਘ ਨੇ ਕ੍ਰਿਸ਼ ਕੋਪਲੈਂਡ ਨੂੰ ਕੁਝ ਪੈਸੇ ਦਿੱਤੇ ਅਤੇ ਫਿਰ ਆਪਣੀ ਜਾਨ ਬਚਾਉਣ ਲਈ ਤਿਜੋਰੀ ਖੋਲ੍ਹ ਦਿੱਤੀ। ਕ੍ਰਿਸ਼ ਕੋਪਲੈਂਡ ਨੇ ਫਿਰ ਵੀ ਕਲਰਕ ਸਿੰਘ ਨੂੰ ਫਰਸ਼ ‘ਤੇ ਜਾਣ ਦਾ ਹੁਕਮ ਦਿੱਤਾ ਅਤੇ ਕਾਊਂਟਰ ‘ਤੇ ਛਾਲ ਮਾਰ ਕੇ ਪੀੜਤ ਨੂੰ ਗੋਲੀ ਮਾਰ ਦਿੱਤੀ। ਪੁਲੀਸ ਨੇ ਕਾਤਲ ਕੋਪਲੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਫਿਲਹਾਲ ਉਹ ਜੇਲ੍ਹ ‘ਚ ਹੈ। ਪੁਲੀਸ ਅਨੁਸਾਰ ਕਤਲ ਕਰਨ ਵਾਲੇ ਕ੍ਰਿਸ਼ ਕੋਪਲੈਂਡ ਨਾਂ ਦੇ ਗੈਰ ਗੋਰੇ ਮੂਲ ਦੇ ਵਿਅਕਤੀ ਦਾ ਅਪਰਾਧਿਕ ਇਤਿਹਾਸ ਹੈ। ਉਸ ‘ਤੇ ਇਸ ਤੋਂ ਪਹਿਲਾਂ ਵੀ ਚੋਰੀ ਦੇ ਕਈ ਦੋਸ਼ ਸਨ।