ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ‘ਚ ਚਾਕਲੇਟ ਫੈਕਟਰੀ ‘ਚ ਸ਼ਾਮ ਨੂੰ ਧਮਾਕਾ ਹੋਣ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਲਾਪਤਾ ਹੋ ਗਏ। ਵੈਸਟ ਰੀਡਿੰਗ ਬੋਰੋ ਪੁਲੀਸ ਵਿਭਾਗ ਦੇ ਮੁਖੀ ਵੇਨ ਹੋਲਬੇਨ ਨੇ ਵੈਸਟ ਰੀਡਿੰਗ ਸਥਿਤ ਆਰ.ਐੱਮ. ਪਾਲਮਰ ਕਾਰਪੋਰੇਸ਼ਨ ਦੇ ਪਲਾਂਟ ‘ਚ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋਣ ਅਤੇ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਧਮਾਕੇ ਤੋਂ ਬਾਅਦ 9 ਲੋਕ ਲਾਪਤਾ ਹਨ। ਹੋਲਬੇਨ ਨੇ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਇਹ ਧਮਾਕਾ ਸ਼ਾਮ 4:57 ਵਜੇ ਹੋਇਆ। ਉਨ੍ਹਾਂ ਦੱਸਿਆ ਕਿ ਇਸ ਕਾਰਨ ਕੰਪਲੈਕਸ ਦੀ ਇਕ ਇਮਾਰਤ ਨਸ਼ਟ ਹੋ ਗਈ ਅਤੇ ਨੇੜੇ ਦੀ ਇਕ ਇਮਾਰਤ ਨੁਕਸਾਨੀ ਗਈ। ਧਮਾਕੇ ਕਾਰਨ ਹੁਣ ਕੋਈ ਖ਼ਤਰਾ ਨਹੀਂ ਹੈ ਪਰ ਹੋਲਬੇਨ ਨੇ ਨਿਵਾਸੀਆਂ ਨੂੰ ਫੈਕਟਰੀ ਦੇ ਆਲੇ-ਦੁਆਲੇ ਦੇ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਹੈ। ਹੈਲਥ ਕੇਅਰ ਪ੍ਰੋਵਾਈਡਰ ‘ਟਾਵਰ ਹੈਲਥ’ ਦੀ ਮਹਿਲਾ ਬੁਲਾਰਾ ਜੇਸਿਕਾ ਬੇਜਲਰ ਨੇ ਕਿਹਾ ਕਿ ਸ਼ਾਮ 8 ਲੋਕਾਂ ਨੂੰ ਰੀਡਿੰਗ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ।