ਆਈ.ਪੀ.ਐੱਲ. 2023 ‘ਚ ਚੇਨਈ ਸੁਪਰ ਕਿੰਗਜ਼ ਨੇ ਰਾਇਲਜ਼ ਚੈਲੇਂਜਰਸ ਬੈਂਗਲੁਰੂ ਨੂੰ ਰੋਮਾਂਚਕ ਮੈਚ ‘ਚ 8 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ 227 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਬੈਂਗਲੁਰੂ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 218 ਦੌੜਾਂ ਹੀ ਬਣਾ ਸਕੀ। ਆਰ.ਸੀ.ਬੀ. ਵੱਲੋਂ ਮਿਲੇ ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਫਾਫ ਡੂ ਪਲੇਸਿਸ ਨੇ 33 ਗੇਂਦਾਂ ‘ਚ 62 ਦੌੜਾਂ ਬਣਾਈਆਂ, ਜਦੋਂ ਕਿ ਗਲੇਨ ਮੈਕਸਵੈੱਲ ਨੇ 36 ਗੇਂਦਾਂ ਵਿੱਚ 76 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਨੇ ਵੀ 28 ਦੌੜਾਂ ਬਣਾਈਆਂ, ਜਦਕਿ ਇਨ੍ਹਾਂ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ ਅਤੇ ਟੀਮ ਨੂੰ ਆਖਰੀ ਓਵਰਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 227 ਦੌੜਾਂ ਦਾ ਟੀਚਾ ਰੱਖਿਆ। ਓਪਨਿੰਗ ਕਰਨ ਆਏ ਡੇਵੋਨ ਕੋਨਵੇ ਨੇ 45 ਗੇਂਦਾਂ ‘ਚ 6 ਚੌਕਿਆਂ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ 83 ਦੌੜਾਂ ਬਣਾਈਆਂ, ਉਥੇ ਹੀ ਸ਼ਿਵਮ ਦੂਬੇ ਨੇ ਵੀ 27 ਗੇਂਦਾਂ ‘ਚ 2 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਅਜਿੰਕਿਆ ਰਹਾਣੇ ਨੇ ਵੀ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣੇ ਬੱਲੇ ਨਾਲ 20 ਗੇਂਦਾਂ ‘ਚ 37 ਦੌੜਾਂ ਬਣਾਈਆਂ। ਅੰਬਾਤੀ ਰਾਇਡੂ ਨੇ 14 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਰੁਤੁਰਾਜ ਗਾਇਕਵਾੜ ਨੇ 3 ਦੌੜਾਂ ਬਣਾਈਆਂ। ਰਵਿੰਦ ਜਡੇਜਾ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਅੰਤ ‘ਚ ਮੋਈਨ ਅਲੀ ਨੇ ਨਾਬਾਦ 19 ਅਤੇ ਮਹਿੰਦਰ ਸਿੰਘ ਧੋਨੀ ਨੇ ਨਾਬਾਦ ਇਕ ਦੌੜ ਦਾ ਯੋਗਦਾਨ ਦਿੱਤਾ।