ਜਾਪਾਨ ਦੇ ਗੁਨਮਾ ਸੂਬੇ ‘ਚ ਬਰਡ ਫਲੂ ਦੇ ਇਕ ਨਵੇਂ ਪ੍ਰਕੋਪ ਦਾ ਪਤਾ ਲੱਗਾ ਹੈ ਅਤੇ 450,000 ਮੁਰਗੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਸ਼ਾਸਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਖ਼ਬਰ ਦਿੱਤੀ ਗਈ ਹੈ। ਜਾਪਾਨ ਦੀ ਸਮਾਚਾਰ ਏਜੰਸੀ ਨੇ ਕਿਹਾ ਕਿ ਮੇਬਾਸ਼ੀ ਸ਼ਹਿਰ ਦੇ ਇਕ ਫਾਰਮ ‘ਚ ਇਸ ਸ਼ੱਕੀ ਬਿਮਾਰੀ ਦਾ ਪਤਾ ਲੱਗਾ। ਜੈਨੇਟਿਕ ਮਾਹਿਰਾਂ ਨੇ ਉੱਚ ਏਵੀਅਨ ਇਨਫਲੂਐਂਜ਼ਾ ਬਿਮਾਰੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਨੇ ਪਹਿਲਾਂ ਹੀ ਪ੍ਰਕੋਪ ਵਾਲੇ ਸਥਾਨਾਂ ਦੇ ਆਲੇ-ਦੁਆਲੇ ਤਿੰਨ ਕਿਲੋਮੀਟਰ ਦੇ ਘੇਰੇ ‘ਚ ਮੁਰਗੀਆਂ ਅਤੇ ਆਂਡੇ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਨਾਲ ਹੀ 10 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਮੁਰਗੀਆਂ ਅਤੇ ਆਂਡੇ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਵੇਂ ਪ੍ਰਕੋਪ ਨੂੰ ਦੇਖਦੇ ਹੋਏ ਇਸ ਸੀਜ਼ਨ ‘ਚ ਜਾਪਾਨ ‘ਚ ਮਾਰੀਆਂ ਗਈ ਮੁਰਗੀਆਂ ਦੀ ਗਿਣਤੀ ਪਹਿਲਾਂ ਹੀ 1 ਕਰੋੜ ਤੋਂ ਵੱਧ ਹੋ ਗਈ ਹੈ, ਜੋ ਕਿ ਹੁਣ ਜਾਪਾਨ ਲਈ ਸਭ ਤੋਂ ਵੱਧ ਹੈ। ਪਿਛਲੇ ਸੀਜ਼ਨ ਤੋਂ ਪਹਿਲਾਂ ਨਵੰਬਰ 2020 ਤੋਂ ਮਾਰਚ 2021 ਦੇ ਅੰਤ ਤੱਕ ਇਸ ਦੌਰਾਨ ਪੋਲਟਰੀ ਉਦਯੋਗ ਨੂੰ ਬਰਡ ਫਲੂ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਸੀ।