ਚੋਰੀ ਦੀਆਂ ਕਾਰਾਂ ਤੇ ਹੋਰ ਵਾਹਨਾਂ ਦੇ ਚਰਚਿਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ 119 ਮੁਲਜ਼ਮਾਂ ‘ਚੋਂ ਬਹੁਤੇ ਪੰਜਾਬੀ ਹਨ। ਪੁਲੀਸ ਨੇ ਹੁਣ ਇਨ੍ਹਾਂ ਦੇ ਨਾਂਵਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਟੋਰਾਂਟੋ ਪੁਲੀਸ ਨੇ ਸ਼ਹਿਰ ਦੇ ਪੱਛਮ ‘ਚ ਕਾਰਾਂ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ‘ਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਅਤੇ 119 ਲੋਕਾਂ ‘ਤੇ ਦੋਸ਼ ਲਗਾਏ ਗਏ ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਹਨ। ਟੋਰਾਂਟੋ ਦੇ ਪੁਲੀਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ‘ਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ‘ਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ। ਟੋਰਾਂਟੋ ਪੁਲੌਸ ਦੇ ਰੌਨ ਟੈਵਰਨਰ ਨੇ ਕਿਹਾ ਕਿ 11 ਅਪ੍ਰੈਲ ਤੱਕ 27 ਮਿਲੀਅਨ ਡਾਲਰ ਤੋਂ ਵੱਧ ਦੇ 556 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਜਿਹੜੇ ਨਾਂ ਜਾਰੀ ਕੀਤੇ ਹਨ ਉਨ੍ਹਾਂ ‘ਚ ਕੈਲੇਡਨ ਦੇ 47 ਸਾਲਾ ਨਿਰਮਲ ਢਿੱਲੋਂ, ਵੁੱਡਬ੍ਰਿਜ ਦੇ 40 ਸਾਲਾ ਸੁਖਵਿੰਦਰ ਗਿੱਲ, ਬਰੈਂਪਟਨ ਦੇ 40 ਸਾਲਾ ਜਗਜੀਤ ਭਿੰਦਰ, ਟੋਰਾਂਟੋ ਦੇ 50 ਸਾਲਾ ਇਕਬਾਲ ਹੇਅਰ, ਬਰੈਂਪਟਨ ਦੇ 38 ਸਾਲਾ ਪਰਦੀਪ ਗਰੇਵਾਲ, ਟੋਰਾਂਟੋ ਦੇ 31 ਸਾਲਾ ਜਿਤੇਨ ਪਟੇਲ, 32 ਸਾਲਾ ਵਰਿੰਦਰ ਕੈਲਾ ਕੋਈ ਪੱਕਾ ਪਤਾ ਨਹੀਂ, ਬਰੈਂਪਟਨ ਦੇ 26 ਸਾਲਾ ਗੁਰਵੀਨ ਰਣੌਤ, ਮਿਸੀਸਾਗਾ ਦੇ 29 ਸਾਲਾ ਰਮਨਪ੍ਰੀਤ ਸਿੰਘ, ਬਰੈਂਪਟਨ ਦੇ 45 ਸਾਲਾ ਸੁੱਚਾ ਚੌਹਾਨ, 23 ਸਾਲਾ ਗਗਨਦੀਪ ਸਿੰਘ ਕੋਈ ਪੱਕਾ ਪਤਾ ਨਹੀਂ, ਬਰੈਂਪਟਨ ਦੇ 36 ਸਾਲਾ ਸੰਦੀਪ ਤੱਖਰ, 29 ਸਾਲਾ ਸਤਵਿੰਦਰ ਗਰੇਵਾਲ ਕੋਈ ਪੱਕਾ ਪਤਾ ਨਹੀਂ, ਬਰੈਂਪਟਨ ਦੇ 25 ਸਾਲਾ ਪ੍ਰਿੰਸਦੀਪ ਸਿੰਘ, 32 ਸਾਲਾ ਵਰਿੰਦਰ ਕੈਲਾ ਕੋਈ ਪੱਕਾ ਪਤਾ ਨਹੀਂ, ਕੈਂਬਰਿਜ ਦੇ 28 ਸਾਲਾ ਅੰਮ੍ਰਿਤ ਕਲੇਰ, 23 ਸਾਲਾ ਅਜੈ ਕੁਮਾਰ, ਟੋਰਾਂਟੋ ਦੇ 58 ਸਾਲਾ ਖੇਮਨਾਥ ਸਿੰਘ, ਬਰੈਂਪਟਨ ਦੇ 21 ਸਾਲਾ ਸਟੀਵਨ ਸਿੰਘ, 26 ਸਾਲਾ ਇਕਲਾਬ ਸਿੰਘ ਕੋਈ ਪੱਕਾ ਪਤਾ ਨਹੀਂ, 35 ਸਾਲਾ ਹਰਪ੍ਰੀਤ ਸਿੰਘ ਕੋਈ ਪੱਕਾ ਪਤਾ ਨਹੀਂ, ਬਰੈਂਪਟਨ ਦੇ 36 ਸਾਲਾ ਮਨਪ੍ਰੀਤ ਗਿੱਲ, ਮਿਸੀਸਾਗਾ ਦੇ 44 ਸਾਲਾ ਮਨਦੀਪ ਐੱਸ. ਤੂਰ, 23 ਸਾਲਾ ਦਿਲਪ੍ਰੀਤ ਸਿੰਘ ਕੋਈ ਪੱਕਾ ਪਤਾ ਨਹੀਂ, ਬਰੈਂਪਟਨ ਦੇ 33 ਸਾਲਾ ਤ੍ਰਿਦੇਵ ਵਰਮਾ, 31 ਸਾਲਾ ਜੋਗਾ ਸਿੰਘ ਕੋਈ ਪੱਕਾ ਪਤਾ ਨਹੀਂ, ਬਰੈਂਪਟਨ ਦੇ 32 ਸਾਲਾ ਦਿਲਪ੍ਰੀਤ ਸੈਣੀ, ਬਰੈਂਪਟਨ ਦੇ 37 ਸਾਲਾ ਮਨਪ੍ਰੀਤ ਗਿੱਲ, 22 ਸਾਲਾ ਗੌਰਵਦੀਪ ਸਿੰਘ ਕੋਈ ਪੱਕਾ ਪਤਾ ਨਹੀਂ, ਮਿਸੀਸਾਗਾ ਦੇ 25 ਸਾਲਾ ਜਸਦੀਪ ਜੰਡਾ, ਬਰੈਂਪਟਨ ਦੇ 28 ਸਾਲਾ ਹਰਸ਼ਦੀਪ ਸਿੰਘ, ਬਰੈਂਪਟਨ ਦੇ 27 ਸਾਲਾ ਰਵੀ ਸਿੰਘ, 27 ਸਾਲਾ ਨਵਜੋਤ ਸਿੰਘ, ਨਿਆਗਰਾ ਫਾਲਸ ਦੇ 24 ਸਾਲਾ ਦਿਲਜੋਤ ਢਿੱਲੋਂ, 42 ਸਾਲਾ ਸੁਨੀਲ ਮਸੂਨ ਕੋਈ ਪੱਕਾ ਪਤਾ ਨਹੀਂ, ਟੋਰਾਂਟੋ ਦੇ 42 ਸਾਲਾ ਸੁਖਵਿੰਦਰ ਸਿੰਘ, 23 ਸਾਲਾ ਆਲਮਬੀਰ ਸਿੰਘ, 18 ਸਾਲਾ ਜਸਰਾਜ ਬਰਾੜ, ਮਹਿਕਸ਼ ਸੋਹਲ, ਬਰੈਂਪਟਨ ਦੇ 19 ਸਾਲਾ ਅਮਨਜੋਤ ਸੰਧੂ ਨੇ ਨਾਂ ਸ਼ਾਮਲ ਹਨ।