ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ 2022 ਏਸ਼ੀਆ ਕੱਪ ‘ਚ ਹਾਂਗਕਾਂਗ ਖ਼ਿਲਾਫ਼ ਅਰਧ ਸੈਂਕੜਾ ਲਗਾ ਕੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਸਭ ਤੋਂ ਵੱਧ ਅਰਧ ਸੈਂਕੜਾ ਬਣਾਉਣ ਦੇ ਮਾਮਲੇ ‘ਚ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ ਹੈ। ਵਿਰਾਟ ਨੇ ਹਾਂਗਕਾਂਗ ਖ਼ਿਲਾਫ਼ 44 ਗੇਂਦਾਂ ‘ਤੇ ਇਕ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 59 ਦੌੜਾਂ ਦੀ ਅਜੇਤੂ ਪਾਰੀ ਖੇਡੀ। ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਵਿਰਾਟ ਦਾ ਇਹ 31ਵਾਂ ਅਰਧ ਸੈਂਕੜਾ ਸੀ ਜਦਕਿ ਰੋਹਿਤ ਨੇ ਇਸ ਫਾਰਮੈਟ ‘ਚ 27 ਅਰਧ ਸੈਂਕੜੇ ਅਤੇ 4 ਸੈਂਕੜੇ ਲਗਾਏ ਹਨ। ਰੋਹਿਤ ਅਤੇ ਕੋਹਲੀ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 30 ਵਾਰ 50 ਦੌੜਾਂ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ ਹੈ। ਦੂਜੇ ਪਾਸੇ 15 ਤੋਂ ਵੱਧ ਵਾਰ 50 ਦੌੜਾਂ ਬਣਾਉਣ ਵਾਲੇ ਖਿਡਾਰੀਆਂ ਨੇ ਘੱਟੋ-ਘੱਟ ਇਕ ਸੈਂਕੜਾ ਲਗਾਇਆ ਹੈ ਜਦਕਿ ਕੋਹਲੀ ਨੂੰ ਅਜੇ ਵੀ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਸੈਂਕੜੇ ਦਾ ਇੰਤਜ਼ਾਰ ਹੈ।