ਇੰਡੀਆ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇਕ ਦਿਨਾਂ ਮੈਚ ‘ਚ ਆਸਟਰੇਲੀਆ ਨੂੰ 35.4 ਓਵਰਾਂ ‘ਚ 188 ਦੌੜਾਂ ‘ਤੇ ਢੇਰ ਕਰ ਦਿੱਤਾ। ਇੰਡੀਆ ਲਈ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਇੰਡੀਆ ਦੇ ਸਟੈਂਡ-ਇਨ ਕਪਤਾਨ ਹਾਰਦਿਕ ਪੰਡਯਾ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨ ਡੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਆਸਟਰੇਲੀਆ ਵੱਲੋਂ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਉਸ ਨੇ 39.5 ਓਵਰਾਂ ‘ਚ 5 ਵਿਕਟਾਂ ਗੁਆ ਕੇ 191 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਈਸ਼ਾਨ ਕਿਸ਼ਨ (3), ਸ਼ੁਭਮਨ ਗਿੱਲ (20), ਵਿਰਾਟ ਕੋਹਲੀ (4) ਤੇ ਸੂਰਯਕੁਮਾਰ ਯਾਦਵ (0), ਹਾਰਦਿਕ ਪੰਡਯਾ (25) ਜਲਦੀ ਪੈਵੇਲੀਅਨ ਪਰਤ ਗਏ। ਕੇ.ਐੱਲ. ਰਾਹੁਲ (75) ਤੇ ਰਵਿੰਦਰ ਜਡੇਜਾ (45) ਨੇ ਇੰਡੀਆ ਨੂੰ 5 ਵਿਕਟਾਂ ਨਾਲ ਜਿੱਤ ਦਿਵਾਈ। ਇਸ ਤੋਂ ਪਹਿਲਾਂ ਇੰਡੀਆ ਦੇ ਸਟੈਂਡ-ਇਨ ਕਪਤਾਨ ਹਾਰਦਿਕ ਪੰਡਯਾ ਨੇ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨ ਡੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਨਿਯਮਿਤ ਕਪਤਾਨ ਰੋਹਿਤ ਸ਼ਰਮਾ ਪਰਿਵਾਰਕ ਵਚਨਬੱਧਤਾਵਾਂ ਕਾਰਨ ਇਸ ਮੈਚ ‘ਚ ਨਹੀਂ ਖੇਡ ਪਾ ਰਹੇ ਹਨ।