ਤੁਰਕੀ ‘ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ‘ਚ 7.8 ਤੀਬਰਤਾ ਦਾ ਭੂਚਾਲ ਆਇਆ। ਕਰੀਬ ਇਕ ਮਿੰਟ ਤੱਕ ਚੱਲੇ ਇਸ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ। ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਜਾਣ ਕਾਰਨ ਸੈਂਕੜੇ ਲੋਕਾਂ ਦੀ ਮੌਤ ਵੀ ਹੋ ਗਈ। ਇਮਾਰਤਾਂ ਦੇ ਮਲਬੇ ਹੇਠਾਂ ਦੱਬਣ ਕਾਰਨ ਕੁੱਲ 306 ਲੋਕਾਂ ਦੀ ਮੌਤ ਵੀ ਹੋ ਗਈ। ਸਰਕਾਰੀ ਪ੍ਰਸਾਰਕ ਟੀ.ਆਰ.ਟੀ. ਦੀਆਂ ਤਸਵੀਰਾਂ ‘ਚ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਅਤੇ ਲੋਕ ਬਚਣ ਲਈ ਬਰਫੀਲੀਆਂ ਸੜਕਾਂ ‘ਤੇ ਫਸੇ ਦਿਖਾਈ ਦਿੱਤੇ। ਭੂਚਾਲ ਲਗਪਗ ਇਕ ਮਿੰਟ ਤੱਕ ਚੱਲਿਆ ਅਤੇ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਸ ਖੇਤਰ ‘ਚ ਕਈ ਵਾਰ ਭੂਚਾਲ ਆ ਚੁੱਕੇ ਹਨ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ ਦੇ ਮੁਤਾਬਕ ਮੱਧ ਤੁਰਕੀ ‘ਚ 10 ਕਿਲੋਮੀਟਰ ਦੀ ਡੂੰਘਾਈ ‘ਤੇ 7.8 ਤੀਬਰਤਾ ਦਾ ਭੂਚਾਲ ਆਇਆ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇਕ ਮਿੰਟ ਤੱਕ ਮਹਿਸੂਸ ਕੀਤੇ ਗਏ। ਤੁਰਕੀ ਦੇ ਅਧਿਕਾਰੀਆਂ ਨੇ ਅਜੇ ਤੱਕ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਦਿੱਤੀ ਹੈ, ਪਰ ਸੋਸ਼ਲ ਮੀਡੀਆ ਨੈਟਵਰਕਸ ‘ਤੇ ਪੋਸਟ ਕੀਤੇ ਗਏ ਵੀਡੀਓਜ਼ ‘ਚ ਕਈ ਇਮਾਰਤਾਂ ਡਿੱਗਦੀਆਂ ਦਿਖਾਈਆਂ ਗਈਆਂ ਹਨ। ਦੱਖਣ-ਪੂਰਬੀ ਤੁਰਕੀ ਅਤੇ ਸੀਰੀਆ ‘ਚ ਭੂਚਾਲ ਦੇ ਝਟਕੇ ਲੱਗੇ ਜਿਸ ਨਾਲ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਇਕ ਹੋਰ ਰਿਪੋਰਟ ਮੁਤਾਬਕ 440 ਲੋਕ ਜ਼ਖ਼ਮੀ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਭੂਚਾਲ ਦੇ ਬਾਅਦ ਪੂਰੇ ਤੁਰਕੀ ‘ਚ ਤਬਾਹੀ ਅਤੇ ਕਈ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਉਥੇ ਹੀ ਸੀਰੀਆ ‘ਚ ਭੂਚਾਲ ਕਾਰਨ ਘੱਟੋ-ਘੱਟ 99 ਲੋਕਾਂ ਦੀ ਮੌਤ ਹੋ ਗਈ ਜਦਕਿ 334 ਹੋਰ ਜ਼ਖ਼ਮੀ ਹੋ ਗਏ। ਇਕ ਸੀਨੀਅਰ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਰੀਆ ਦੀ ਸਾਨਾ ਸਟੇਟ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਗੁਆਂਢੀ ਦੇਸ਼ ਤੁਰਕੀ ‘ਚ ਆਏ ਭੂਚਾਲ ਦੇ ਨਤੀਜੇ ਵਜੋਂ ਸੀਰੀਆ ‘ਚ 99 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 334 ਹੋਰ ਲੋਕ ਜ਼ਖ਼ਮੀ ਹੋ ਗਏ।