ਨਿਕਹਤ ਜ਼ਰੀਨ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਦੇ ਫਾਈਨਲ ‘ਚ ਜਿੱਤ ਦਰਜ ਕਰਦਿਆਂ ਇੰਡੀਆ ਨੂੰ ਤੀਜਾ ਸੋਨ ਤਗ਼ਮਾ ਦਿਵਾਇਆ ਹੈ। ਜ਼ਰੀਨ ਨੇ ਉੱਤਰੀ ਆਇਰਲੈਂਡ ਦੀ ਕਾਰਲੀ ਨੂੰ ਹਰਾਇਆ। ਇਸ ਤੋਂ ਪਹਿਲਾਂ ਮੁੱਕੇਬਾਜ਼ੀ ‘ਚ ਔਰਤਾਂ ਦੇ 48 ਕਿਲੋਗ੍ਰਾਮ ਵਰਗ ‘ਚ ਨੀਤੂ ਅਤੇ ਪੁਰਸ਼ਾਂ ਦੇ 51 ਕਿਲੋਗ੍ਰਾਮ ਵਰਗ ‘ਚ ਅਮਿਤ ਪੰਘਾਲ ਨੇ ਇੰਡੀਆ ਲਈ ਸੋਨ ਤਗ਼ਮਾ ਜਿੱਤਿਆ ਸੀ। ਇਸ ਨਾਲ ਇੰਡੀਆ ਦੇ ਕੁੱਲ ਤਮਗਿਆਂ ਦੀ ਗਿਣਤੀ 48 ਹੋ ਗਈ ਹੈ। ਨਿਖਤ ਜ਼ਰੀਨ ਨੇ ਸ਼ੁਰੂਆਤ ਤੋਂ ਹੀ ਸ਼ਾਨਦਾਰ ਖੇਡੀ ਅਤੇ ਪੂਰੇ ਜੋਸ਼ ਅਤੇ ਸਮਝਦਾਰੀ ਨਾਲ ਕਾਰਲੀ ‘ਤੇ ਦਬਦਬਾ ਬਣਾਇਆ। ਉਨ੍ਹਾਂ ਨੇ ਪਹਿਲੇ ਦੌਰ ਤੋਂ ਬਾਅਦ ਸਰਬਸੰਮਤੀ ਨਾਲ ਬੜ੍ਹਤ ਬਣਾ ਲਈ ਅਤੇ ਸਕੋਰ 10-9 ਨਾਲ ਉਨ੍ਹਾਂ ਦੇ ਹੱਕ ‘ਚ ਰਿਹਾ। ਦੂਜੇ ਦੌਰ ‘ਚ ਵੀ ਜ਼ਰੀਨ ਨੇ ਆਪਣਾ ਦਬਦਬਾ ਕਾਇਮ ਰੱਖਿਆ ਜੋ ਤੀਜੇ ਦੌਰ ਤੱਕ ਕਾਇਮ ਰਿਹਾ। ਉਸ ਨੇ ਦੂਜੇ ਅਤੇ ਤੀਜੇ ਰਾਊਂਡ ‘ਚ ਵੀ 10-9 ਦਾ ਸਕੋਰ ਕੀਤਾ। ਇਸ ਨਾਲ ਉਸ ਨੇ ਜਿੱਤ ਆਪਣੇ ਨਾਂ ਕਰ ਲਈ। ਨਿਕਹਤ ਜ਼ਰੀਨ ਸ਼ੁਰੂਆਤ ਤੋਂ ਹੀ ਸ਼ਾਨਦਾਰ ਖੇਡੀ ਅਤੇ ਪੂਰੇ ਜੋਸ਼ ਅਤੇ ਸਮਝਦਾਰੀ ਨਾਲ ਕਾਰਲੀ ‘ਤੇ ਦਬਦਬਾ ਬਣਾਇਆ। ਉਸ ਨੇ ਪਹਿਲੇ ਦੌਰ ਤੋਂ ਬਾਅਦ ਸਰਬਸੰਮਤੀ ਨਾਲ ਬੜ੍ਹਤ ਬਣਾ ਲਈ ਅਤੇ ਸਕੋਰ 10-9 ਨਾਲ ਉਸ ਦੇ ਹੱਕ ‘ਚ ਰਿਹਾ। ਦੂਜੇ ਦੌਰ ‘ਚ ਵੀ ਜ਼ਰੀਨ ਨੇ ਆਪਣਾ ਦਬਦਬਾ ਕਾਇਮ ਰੱਖਿਆ, ਜੋ ਤੀਜੇ ਦੌਰ ਤੱਕ ਕਾਇਮ ਰਿਹਾ। ਉਸ ਨੇ ਦੂਜੇ ਅਤੇ ਤੀਜੇ ਰਾਊਂਡ ‘ਚ ਵੀ 10-9 ਦਾ ਸਕੋਰ ਕੀਤਾ। ਇਸ ਨਾਲ ਉਸ ਨੇ ਜਿੱਤ ਆਪਣੇ ਨਾਂ ਕਰ ਲਈ।
ਭਾਰਤੀ ਮੁੱਕੇਬਾਜ਼ ਸਾਗਰ ਅਹਿਲਾਵਤ ਨੇ ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ਾਂ ਦੇ ਸੁਪਰ ਹੈਵੀਵੇਟ ਵਰਗ ‘ਚ ਇੰਗਲੈਂਡ ਦੇ ਡੇਲਿਸੀਅਸ ਓਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਸਾਗਰ ਨੂੰ ਚਾਂਦੀ ਤਗ਼ਮਾ ਮਿਲਿਆ। ਭਾਰਤ ਦੇ ਮਹਾਨ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਸਿੰਗਲਜ਼ ਪ੍ਰਤੀਯੋਗਿਤਾ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਤੇ ਮਿਕਸਡ ਡਬਲਜ਼ ਵਿਚ ਸ਼੍ਰੀਜਾ ਅਕੁਲਾ ਦੇ ਨਾਲ ਸੋਨ ਤਗ਼ਮਾ ਜਿੱਤਿਆ। ਅਚੰਤਾ ਤੇ ਸ਼੍ਰੀਜਾ ਦੀ ਜੋੜੀ ਨੇ ਮਲੇਸ਼ੀਆ ਦੇ ਜਾਵੇਨ ਚੁੰਗ ਤੇ ਕਾਰੇਨ ਲਾਈਨੇ ਨੂੰ 11-4, 9-11, 11-5, 11-6 ਨਾਲ ਹਰਾ ਕੇ ਪੀਲਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ‘ਚ ਸ਼ਰਤ ਨੇ ਮੇਜ਼ਬਾਨ ਦੇਸ਼ ਦੇ ਪਾਲ ਡ੍ਰਿੰਕਹਾਲ ਨੂੰ 11-8, 11-8, 8-11, 11-7, 9-11, 11-8 ਨਾਲ ਹਰਾਇਆ। ਮੁੱਕੇਬਾਜ਼ੀ ਦੇ 48 ਕਿਲੋਗ੍ਰਾਮ ਵਰਗ ‘ਚ ਨੀਤੂ ਗੰਘਾਸ ਨੇ ਇੰਗਲੈਂਡ ਦੀ ਡੇਮੀ-ਜੇਡ ਰੇਸਟਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ। ਹਰਿਆਣਾ ਦੀ ਮੁੱਕੇਬਾਜ਼ ਨੀਤੂ ਗੰਘਾਸ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਡੇਮੀ ਜੇਡ ਰੇਸਟਨ ਨੂੰ 5-0 ਨਾਲ ਹਰਾ ਕੇ ਇਹ ਗੋਲਡ ਮੈਡਲ ਜਿੱਤਿਆ।
Related Posts
Add A Comment