ਚੇਨਈ ਏ ਐੱਮ.ਏ. ਚਿਦਾਂਬਰਮ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਮੈਚ ‘ਚ ਪੰਜਾਬ ਕਿੰਗਜ਼ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਪੰਜਾਬ ਨੂੰ ਜਿੱਤ ਲਈ 201 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਚੇਨਈ ਲਈ ਡੇਵੋਨ ਕੋਨਵੇ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ। ਕੋਨਵੇ ਨੇ 52 ਗੇਂਦਾਂ ‘ਤੇ 16 ਚੌਕੇ ਤੇ 1 ਛਿੱਕੇ ਦੀ ਦੀ ਬਦੌਲਤ 92 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ ਨੇ 37 ਤੇ ਸ਼ਿਵਮ ਦੁਬੇ ਨੇ 28 ਦੌੜਾਂ ਤੇ ਮੋਈਨ ਅਲੀ ਨੇ 10 ਦੌੜਾਂ, ਰਵਿੰਦਰ ਜਡੇਜਾ ਨੇ 12 ਤੇ ਮਹਿੰਦਰ ਸਿੰਘ ਧੋਨੀ ਨੇ 13 ਦੌੜਾਂ ਬਣਾਈਆਂ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 1, ਸੈਮ ਕੁਰੇਨ ਨੇ 1, ਰਾਹੁਲ ਚਾਹਰ ਨੇ 1 ਤੇ ਸਿਕੰਦਰ ਰਜ਼ਾ ਨੇ 1 ਵਿਕਟਾਂ ਲਈਆਂ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ 42 ਦੌੜਾਂ, ਲਿਆਮ ਲਿਵਿੰਗਸਟੋਨ ਨੇ 40 ਦੌੜਾਂ, ਸ਼ਿਖਰ ਧਵਨ ਨੇ 28 ਦੌੜਾਂ, ਅਰਥਵ ਟਾਇਡੇ ਨੇ 13 ਦੌੜਾਂ, ਸੈਮ ਕੁਰੇਨ ਨੇ 29 ਦੌੜਾਂ ਤੇ ਜਿਤੇਸ਼ ਸ਼ਰਮਾ 21 ਦੌੜਾਂ ਬਣਾਈਆਂ। ਚੇਨਈ ਲਈ ਆਕਾਸ਼ ਸ਼ਿੰਘ ਨੇ 1, ਤੁਸ਼ਾਰ ਦੇਸ਼ਪਾਂਡੇ ਨੇ 3 ਤੇ ਰਵਿੰਦਰ ਜਡੇਜਾ ਨੇ 2 ਤੇ ਮਥੀਸ਼ਾ ਪਾਥੀਰਾਨਾ ਨੇ 1 ਵਿਕਟਾਂ ਲਈਆਂ।