ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ‘ਚ ਇਕ ਪਤੀ ਨੇ ਗੁੱਸੇ ‘ਚ ਆ ਕੇ ਆਪਣੀ ਪਤਨੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਅਤੇ ਫਿਰ ਐਪਲ ਵਾਚ ਨੇ ਕੁਝ ਅਜਿਹਾ ਕੀਤਾ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਵੇਗਾ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ 42 ਸਾਲਾ ਮਹਿਲਾ ਯੰਗ ਸੂਕ ਅਨ ਨੂੰ ਸਿਆਟਲ ਤੋਂ 60 ਮੀਲ ਦੂਰ ਇਕ ਸ਼ਹਿਰ ‘ਚ ਉਸਦੇ ਪਤੀ ਨੇ ਗੁੱਸੇ ‘ਚ ਆ ਕੇ ਜ਼ਿੰਦਾ ਦਫ਼ਨਾ ਦਿੱਤਾ। ਇਸ ਮਹਿਲਾ ਨੂੰ ਉਸਦੇ ਪਤੀ ਨੇ ਚਾਕੂ ਮਾਰਿਆ ਅਤੇ ਫਿਰ ਮੂੰਹ ‘ਤੇ ਟੇਪ ਲਗਾ ਕੇ ਉਸਨੂੰ ਜ਼ਮੀਨ ‘ਚ ਦੱਬ ਦਿੱਤਾ। ਇਸ ਮਹਿਲਾ ਨੇ ਆਪਣਾ ਜਾਨ ਐਪਲ ਵਾਚ ਦੀ ਬਦੌਲਤ ਬਚਾ ਲਈ। ਰਿਪੋਰਟ ਦੇ ਹਿਸਾਬ ਨਾਲ ਜਦੋਂ ਯੰਗ ਸੂਕ ਅਨ ਨੂੰ ਉਸਦੇ ਪਤੀ ਨੇ ਦਫ਼ਨਾ ਦਿੱਤਾ ਤਾਂ ਖ਼ੁਦ ਨੂੰ ਬਚਾਉਣ ਲਈ ਉਸਨੇ ਆਪਣੇ ਐਪਲ ਵਾਚ ਦਾ ਇਸਤੇਮਾਲ ਕੀਤਾ। ਕਿਸੇ ਤਰ੍ਹਾਂ ਉਸਨੇ ਖ਼ੁਦ ਨੂੰ ਜ਼ਮੀਨ ‘ਚੋਂ ਬਾਹਰ ਕੱਢ ਲਿਆ ਜਿਸ ਤੋਂ ਬਾਅਦ ਐਪਲ ਵਾਚ ਦੀ ਮਦਦ ਨਾਲ ਉਸਨੇ 911 ਡਾਇਲ ਕੀਤਾ ਅਤੇ ਖੁਦ ਨੂੰ ਰੈਸਕਿਊ ਕਰਵਾਇਆ। ਜਿਵੇਂ ਹੀ ਉਸਨੂੰ ਪੁਲੀਸ ਮਿਲੀ ਉਸਨੇ ਕਿਹਾ ਕਿ ਮੇਰਾ ਪਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲੀਸ ਨੇ ਜਦੋਂ ਇਸ ਮਹਿਲਾ ਨੂੰ ਬਚਾਇਆ ਤਾਂ ਉਨ੍ਹਾਂ ਦੱਸਿਆ ਕਿ ਮਹਿਲਾ ਦੀ ਹਾਲਤ ਕਾਫੀ ਖ਼ਰਾਬ ਸੀ, ਉਸਦੇ ਧੌਣ, ਚਿਹਰੇ ਅਤੇ ਪੈਰਾਂ ‘ਤੇ ਡਕਟ ਟੇਪ ਲੱਗੀ ਸੀ ਅਤੇ ਵਾਲਾਂ ‘ਚ ਗੰਦਗੀ ਸੀ। ਐਪਲ ਵਾਚ ਨੇ ਮਹਿਲਾ ਦੀ 20 ਸਾਲਾ ਬੇਟੀ ਨੂੰ ਇਕ ਐਮਰਜੈਂਸੀ ਨੋਟੀਫਿਕੇਸ਼ਨ ਵੀ ਭੇਜਿਆ ਸੀ ਪਰ ਪਤੀ ਨੂੰ ਘੜੀ ਬਾਰੇ ਪਤਾ ਲੱਗ ਗਿਆ ਅਤੇ ਉਸਨੇ ਐਪਲ ਵਾਚ ਵੀ ਤੋੜ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਐਪਲ ਵਾਚ ਨੇ ਲੋਕਾਂ ਦੀ ਜਾਨ ਬਚਾਈ ਹੈ। ਕੁਝ ਸਮਾਂ ਪਹਿਲਾਂ ਹੀ ਖ਼ਬਰ ਆਈ ਸੀ ਕਿ ਇਕ 12 ਸਾਲਾ ਬੱਚੀ ਦੇ ਕੈਂਸਰ ਨੂੰ ਐਪਲ ਵਾਚ ਰਾਹੀਂ ਡਿਕੈਟ ਕੀਤਾ ਗਿਆ।