ਨਾਈਜੀਰੀਆ ਦੇ ਇਕ ਪਾਦਰੀ ਨੂੰ ਦੇਸ਼ ਦੇ ਉੱਤਰ ‘ਚ ਸਥਿਤ ਉਸ ਦੇ ਘਰ ‘ਚ ਜਿਉਂਦਾ ਸਾੜ ਦਿੱਤਾ ਗਿਆ। ਪਕੋਰੋ ਇਲਾਕੇ ‘ਚ ਬੰਦੂਕਧਾਰੀ ਲੁਟੇਰਿਆਂ ਨੇ ਪਹਿਲਾਂ ਫਾਦਰ ਇਸਹਾਕ ਅਚੀ ਦੇ ਘਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ ‘ਤੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ ਜਿਸ ‘ਚ ਪਾਦਰੀ ਜਿੰਦਾ ਸੜ ਗਿਆ। ਕੰਪਲੈਕਸ ‘ਚ ਦੂਜਾ ਪਾਦਰੀ ਮੋਢੇ ‘ਚ ਗੋਲੀ ਲੱਗਣ ਕਾਰਨ ਬਚ ਗਿਆ। ਨਾਈਜੀਰੀਆ ਦੇ ਉੱਤਰ ਅਤੇ ਕੇਂਦਰੀ ਖੇਤਰਾਂ ‘ਚ ਹਥਿਆਰਬੰਦ ਲੁਟੇਰੇ ਦਿਹਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਤਲ ਕਰਦੇ ਹਨ ਅਤੇ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦੇ ਹਨ। ਪਿਛਲੇ ਸਾਲ ਜੁਲਾਈ ‘ਚ ਉੱਤਰ-ਪੱਛਮੀ ਕਡੂਨਾ ਸੂਬੇ ‘ਚ ਲੁਟੇਰਿਆਂ ਨੇ ਫਾਦਰ ਜੌਨ ਮਾਰਕ ਚਇਏਨਟਮ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।