ਦੱਖਣੀ ਕੋਰੀਆ ਨੇ ਪੁਰਤਗਾਲ ਨੂੰ 2-1 ਨਾਲ ਹਰਾ ਕੇ ਵਰਲਡ ਕੱਪ ਫੁਟਬਾਲ ਟੂਰਨਾਮੈਂਟ ਦੇ ਪ੍ਰੀ-ਕੁਆਰਟਰਜ਼ ‘ਚ ਥਾਂ ਬਣਾ ਲਈ ਹੈ। ਹਵਾਂਗ ਹੀ ਚਾਨ ਨੇ ਗਰੁੱਪ ‘ਐੱਚ’ ਮੈਚ ਦੇ ਦੂਜੇ ਹਾਫ ਦੇ ਆਖ਼ਰੀ ਪਲਾਂ ‘ਚ ਇਹ ਅਹਿਮ ਗੋਲ ਦਾਗ਼ਿਆ। ਉਰੂਗੁਏ ਦੀ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ। ਉਰੂਗੁਏ ਨੇ ਗਰੁੱਪ ‘ਐੱਚ’ ਦੇ ਇਕ ਹੋਰ ਮੈਚ ‘ਚ ਘਾਨਾ ਨੂੰ 2-0 ਨਾਲ ਹਰਾਇਆ, ਪਰ ਇਸ ਦੇ ਬਾਵਜੂਦ ਉਸ ਨੂੰ ਬਾਹਰ ਹੋਣਾ ਪਿਆ। ਪੁਰਤਗਾਲ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਨਾਕਆਊਟ ਗੇੜ ‘ਚ ਥਾਂ ਬਣਾ ਚੁੱਕਿਆ ਸੀ ਪਰ ਕੋਰੀਆ ਨੇ ਉਸ ਨੂੰ ਜਿੱਤ ਦੀ ਹੈਟ੍ਰਿਕ ਨਹੀਂ ਲਾਉਣ ਦਿੱਤੀ। ਇਨ੍ਹਾਂ ਮੈਚਾਂ ਮਗਰੋਂ ਦੱਖਣੀ ਕੋਰੀਆ ਅਤੇ ਘਾਨਾ ਦੇ ਬਰਾਬਰ ਚਾਰ ਚਾਰ ਅੰਕ ਰਹੇ, ਪਰ ਏਸ਼ੀਅਨ ਟੀਮ ਬਿਹਤਰ ਗੋਲ ਫ਼ਰਕ ਕਾਰਨ ਅੱਗੇ ਵਧਣ ‘ਚ ਸਫਲ ਰਹੀ।
ਓਧਰ ਜਾਪਾਨ ਨੇ ਇਕ ਗੋਲ ਨਾਲ ਪੱਛੜਨ ਮਗਰੋਂ ਵਾਪਸੀ ਕਰਦਿਆਂ ਫੀਫਾ ਵਰਲਡ ਕੱਪ ਦੇ ਗਰੁੱਪ ‘ਈ’ ਮੈਚ ‘ਚ ਸਪੇਨ ਨੂੰ 2-1 ਨਾਲ ਹਰਾ ਕੇ ਸੁਪਰ 16 ਗੇੜ ਲਈ ਕੁਆਲੀਫਾਈ ਕੀਤਾ। 2010 ਦੀ ਚੈਂਪੀਅਨ ਸਪੇਨ ਹਾਰ ਦੇ ਬਾਵਜੂਦ ਅਗਲੇ ਗੇੜ ‘ਚ ਪਹੁੰਚ ਗਈ ਹੈ। ਜਾਪਾਨ ਨੇ ਮੈਚ ਦੇ ਦੂਜੇ ਹਾਫ ਦੇ ਸ਼ੁਰੂ ਵਿੱਚ ਦੋ ਗੋਲ ਦਾਗ ਕੇ ਯੂਰਪ ਦੀ ਮਜ਼ਬੂਤ ਟੀਮ ਨੂੰ ਹਰਾ ਦਿੱਤਾ ਅਤੇ ਲਗਾਤਾਰ ਦੂਜੀ ਵਾਰ ਨਾਕਆਊਟ ਗੇੜ ‘ਚ ਥਾਂ ਬਣਾਈ। ਜਾਪਾਨ ਨੇ ਇਸੇ ਖਲੀਫਾ ਇੰਟਰਨੈਸ਼ਨਲ ਸਟੇਡੀਅਮ ‘ਚ ਗਰੁੱਪ ਦੇ ਸ਼ੁਰੂਆਤੀ ਮੁਕਾਬਲੇ ‘ਚ ਜਰਮਨੀ ਨੂੰ 2-1 ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਓਤਨਾਕਾ ਨੇ ਦੂਜੇ ਹਾਫ ਦੇ ਸ਼ੁਰੂ ‘ਚ ਕਾਫੀ ਨੇੜਿਓਂ ਟੀਮ ਲਈ ਜੇਤੂ ਗੋਲ ਕੀਤਾ। ਅਧਿਕਾਰੀਆਂ ਨੂੰ ਇਸ ਗੋਲ ਦੀ ਵੀਡੀਓ ਸਮੀਖਿਆ ਰਾਹੀਂ ਪੁਸ਼ਟੀ ਕਰਨ ਲਈ ਦੋ ਮਿੰਟ ਲੱਗੇ। ਜਾਪਾਨ ਦੀ ਟੀਮ ਗਰੁੱਪ ‘ਈ’ ਵਿੱਚ ਪਹਿਲੇ ਸਥਾਨ ‘ਤੇ ਹੈ। ਮੈਚ ‘ਚ ਸਪੇਨ ਲਈ ਅਲਵਾਰੋ ਮੋਰਾਟਾ ਨੇ 11ਵੇਂ ਮਿੰਟ ‘ਚ ਗੋਲ ਕਰ ਕੇ ਆਪਣੀ ਟੀਮ ਨੂੰ ਲੀਡ ਦਿਵਾਈ ਪਰ ਦੂਜੇ ਹਾਫ ‘ਚ ਜਾਪਾਨ ਨੇ ਤੇਜ਼ੀ ਦਿਖਾਈ ਅਤੇ ਰਿਤਸੂ ਡੋਆਨ ਨੇ 48ਵੇਂ ਮਿੰਟ ‘ਚ ਗੋਲ ਕਰ ਕੇ ਸਕੋਰ 1-1 ਕਰ ਦਿੱਤਾ। ਤਿੰਨ ਮਿੰਟ ਬਾਅਦ ਜਾਪਾਨ ਦੇ ਤਨਾਕਾ ਵੱਲੋਂ ਕੀਤਾ ਗਿਆ ਗੋਲ ਫੈਸਲਾਕੁਨ ਸਾਬਤ ਹੋਇਆ।
ਪੁਰਤਗਾਲ ਨੂੰ ਹਰਾ ਕੇ ਕੋਰੀਆ ਪ੍ਰੀ-ਕੁਆਰਟਰਜ਼ ‘ਚ, ਜਾਪਾਨ ਤੇ ਸਪੇਨ ਵੀ ਕੁਆਲਫੀਾਈ
Related Posts
Add A Comment