ਟੈਕਸਾਸ ਸੂਬੇ ਦੇ ਲੁਈਵਿਲੇ ਸ਼ਹਿਰ ‘ਚ ਇਕ ਬੈਂਕ ਦੀ ਇਮਾਰਤ ‘ਚ ਹੋਈ ਫਾਇਰਿੰਗ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ 6 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਲੁਈਸਵਿਲੇ ਮੈਟਰੋ ਪੁਲੀਸ ਵਿਭਾਗ ਨੇ ਟਵਿੱਟਰ ‘ਤੇ ਲੋਕਾਂ ਨੂੰ ਕਿਹਾ ਕਿ ਉਹ ਇਲਾਕੇ ‘ਚ ਸਥਿਤੀ ਨੂੰ ਦੇਖਦੇ ਹੋਏ ਉਥੇ ਜਾਣ ਤੋਂ ਬਚਣ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇਕ ਟਵੀਟ ‘ਚ ਕਿਹਾ ਕਿ ਉਹ ਘਟਨਾ ਵਾਲੀ ਥਾਂ ‘ਤੇ ਜਾ ਰਹੇ ਹਨ। ਫਾਇਰਿੰਗ ਦੀ ਘਟਨਾ ਈਸਟ ਮੇਨ ਸਟ੍ਰੀਟ ‘ਤੇ ਇਕ ਇਮਾਰਤ ‘ਚ ਹੋਈ ਜਿਸ ‘ਚ ਓਲਡ ਨੈਸ਼ਨਲ ਬੈਂਕ ਸਥਿਤ ਹੈ। ਲੁਈਸਵਿਲੇ ਮੈਟਰੋ ਪੁਲੀਸ ਦੀ ਮੁਖੀ ਜੈਕਲੀਨ ਗਿਵਿਨ-ਵਿਲਾਰੋਏਲ ਨੇ ਕਿਹਾ ਕਿ ਹਮਲਾਵਰ ਦੀ ਪਛਾਣ 25 ਸਾਲਾ ਕੋਨਰ ਸਟਰਜਨ ਵਜੋਂ ਹੋਈ ਹੈ, ਜੋ ਹਮਲੇ ਦਾ ਲਾਈਵ ਪ੍ਰਸਾਰਣ ਕਰ ਰਿਹਾ ਸੀ।