ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹਡ਼੍ਹ ਨੇ ਤਬਾਹੀ ਮਚਾਈ ਹੋਈ ਹੈ। ਕੈਨੇਡੀਅਨ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਬਿਲ ਬਲੇਅਰ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਹਡ਼੍ਹ, ਜ਼ਮੀਨ ਖਿਸਕਣ ਅਤੇ ਤੂਫ਼ਾਨ ਤੋਂ ਬਚਾਅ ਦੇ ਯਤਨਾਂ ’ਚ ਸਹਾਇਤਾ ਲਈ ਪੇਸ਼ਗੀ ਅਦਾਇਗੀਆਂ ਦਾ ਐਲਾਨ ਕੀਤਾ। ਬਲੇਅਰ ਨੇ ਕਿਹਾ ਕਿ 870 ਮਿਲੀਅਨ ਕੈਨੇਡੀਅਨ ਡਾਲਰ ਰਾਸ਼ੀ ਦਿੱਤੀ ਜਾਵੇਗੀ। ਸੂਬੇ ’ਚ ਵਿਨਾਸ਼ਕਾਰੀ ਹਡ਼੍ਹਾਂ ਅਤੇ ਜੰਗਲੀ ਅੱਗਾਂ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਲੋਕ ਜਲਵਾਯੂ ਪਰਿਵਰਤਨ ਕਾਰਨ ਅਤਿਅੰਤ ਮੌਸਮ ਦੇ ਪ੍ਰਭਾਵਾਂ ’ਚ ਜੀਅ ਰਹੇ ਹਨ, ਜਿਸ ਨਾਲ ਪਿਛਲੇ ਸਾਲ ਅੰਦਾਜ਼ਨ 9 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਨੁਕਸਾਨ ਹੋਇਆ ਸੀ।ਬ੍ਰਿਟਿਸ਼ ਕੋਲੰਬੀਆ ਅਤੇ ਫੈਡਰਲ ਮੰਤਰੀਆਂ ਦੀ ਕਮੇਟੀ ਦੀ ਅੰਤਮ ਮੀਟਿੰਗ ਦੀ ਸਮਾਪਤੀ ਕਰਦੇ ਹੋਏ ਬਲੇਅਰ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕੈਨੇਡਾ ਭਰ ਦੇ ਭਾਈਚਾਰਿਆਂ ਨੂੰ ਖਤਰੇ ’ਚ ਪਾ ਰਿਹਾ ਹੈ ਅਤੇ ਸਾਨੂੰ ਕੁਦਰਤੀ ਆਫ਼ਤਾਂ ਅਤੇ ਅਤਿਅੰਤ ਮੌਸਮੀ ਘਟਨਾਵਾਂ ਨੂੰ ਰੋਕਣ ਲਈ ਤਿਆਰੀ ਕਰਦੇ ਹੋਏ ਆਪਣੀਆਂ ਭਾਈਵਾਲੀ ਨੂੰ ਮਜ਼ਬੂਤ? ਰੱਖਣ ਦੀ ਲੋਡ਼ ਹੈ। ਡਿਜ਼ਾਸਟਰ ਰਿਸਪਾਂਸ ਐਂਡ ਕਲਾਈਮੇਟ ਰਿਜ਼ਿਲੈਂਸ, ਜੋ ਪਿਛਲੇ ਸਾਲ ਨਵੰਬਰ ’ਚ ਸਥਾਪਤ ਕੀਤੀ ਗਈ ਸੀ, ਭੁਗਤਾਨਾਂ ਤੋਂ ਇਲਾਵਾ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਅਤੇ ਫਸਟ ਨੇਸ਼ਨਜ਼ ਲੀਡਰਸ਼ਿਪ ਕੌਂਸਲ ਐਮਰਜੈਂਸੀ ਪ੍ਰਬੰਧਨ ’ਤੇ ਇਕ ਤਿਕੋਣੀ ਸਮਝੌਤਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਰਿਲੀਜ਼ ’ਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਭਵਿੱਖ ’ਚ ਜਲਵਾਯੂ ਨਾਲ ਸਬੰਧਤ ਆਫ਼ਤਾਂ ਦਾ ਜਵਾਬ ਦੇਣ ਅਤੇ ਉਨ੍ਹਾਂ ਤੋਂ ਉਭਰਨ ਲਈ ਫਸਟ ਨੇਸ਼ਨਜ਼ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ਔਟਵਾ ’ਚ ਵੀ ਬ੍ਰਿਟਿਸ਼ ਕੋਲੰਬੀਾ ਨੂੰ ਰਾਹਤ ਰਾਸ਼ੀ ਦੇਣ ਦਾ ਐਲਾਨ ਹੋਇਆ ਹੈ।