ਜੋਹਾਨਸਬਰਗ ਦੇ ਸੋਵੇਟੋ ਟਾਊਨਸ਼ਿਪ ’ਚ ਇਕ ਬਾਰ ’ਚ ਹੋਈ ਫਾਇਰਿੰਗ ’ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ ਕਿ ਸ਼ਨੀਵਾਰ ਦੇਰ ਰਾਤ ਇਕ ਮਿੰਨੀ ਬੱਸ ਟੈਕਸੀ ’ਚ ਆਦਮੀਆਂ ਦਾ ਇਕ ਗਰੁੱਪ ਆਇਆ ਅਤੇ ਬਾਰ ਦੇ ਕੁਝ ਸਰਪ੍ਰਸਤਾਂ ’ਤੇ ਫਾਇਰਿੰਗ ਕੀਤੀ। ਪੁਲੀਸ ਨੇ ਐਤਵਾਰ ਸਵੇਰੇ ਲਾਸ਼ਾਂ ਨੂੰ ਹਟਾਇਆ ਅਤੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਸਮੂਹਿਕ ਗੋਲੀਬਾਰੀ ਕਿਉਂ ਹੋਈ। ਗੰਭੀਰ ਰੂਪ ਨਾਲ ਜ਼ਖਮੀ ਤਿੰਨ ਵਿਅਕਤੀਆਂ ਅਤੇ ਇਕ ਹੋਰ ਜ਼ਖਮੀ ਨੂੰ ਕ੍ਰਿਸ ਹਨੀ ਬਰਗਾਵਨਾਥ ਹਸਪਤਾਲ ਲਿਜਾਇਆ ਗਿਆ। ਗੌਤੇਂਗ ਪ੍ਰਾਂਤ ਦੇ ਪੁਲੀਸ ਕਮਿਸ਼ਨਰ ਲੈਫਟੀਨੈਂਟ ਜਨਰਲ ਇਲਿਆਸ ਮਾਵੇਲਾ ਨੇ ਕਿਹਾ ਕਿ ਘਟਨਾ ਸਥਾਨ ਤੋਂ ਮਿਲੇ ਕਾਰਤੂਸ ਦੀ ਗਿਣਤੀ ਦਰਸਾਉਂਦੀ ਹੈ ਕਿ ਇਹ ਬੰਦਿਆਂ ਦਾ ਇਕ ਗਰੁੱਪ ਸੀ ਜਿਸ ਨੇ ਗਾਰਡਾਂ ’ਤੇ ਗੋਲੀ ਚਲਾਈ ਸੀ। ਮਾਵੇਲਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਥੇ ਮੌਜੂਦ ਲੋਕ ਇਥੇ ਲਾਇਸੰਸਸ਼ੁਦਾ ਬਾਰ ’ਚ ਜਸ਼ਨ ਮਨਾ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੀ ਮਕਸਦ ਹੈ ਅਤੇ ਇਨ੍ਹਾਂ ਲੋਕਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ, ਫਿਲਹਾਲ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ‘ਹਾਈ ਕੈਲੀਬਰ’ ਬੰਦੂਕ ਦੀ ਵਰਤੋਂ ਕੀਤੀ ਗਈ ਹੈ ਅਤੇ ਉਹ ਬੇਤਰਤੀਬੇ ਫਾਇਰਿੰਗ ਕਰ ਰਹੇ ਸਨ।