ਆਸਟਰੇਲੀਆ ‘ਚ ਟੀ-20 ਵਰਲਡ ਕੱਪ ‘ਚ ਸ੍ਰੀਲੰਕਾ ਦੇ ਨਾਲ ਗਏ ਕ੍ਰਿਕਟਰ ਧਨੁਸ਼ਕਾ ਗੁਣਤਿਲਕਾ ਨੂੰ ਬਲਾਤਕਾਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 31 ਸਾਲਾ ਖਿਡਾਰੀ ਨੂੰ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਿਡਨੀ ਸਿਟੀ ਪੁਲੀਸ ਸਟੇਸ਼ਨ ਲਿਜਾਇਆ ਗਿਆ। ਇਹ ਕਾਰਵਾਈ ਦੋ ਨਵੰਬਰ ਨੂੰ ਇਕ ਔਰਤ ਦੇ ਕਥਿਤ ਜਿਨਸੀ ਸ਼ੋਸ਼ਣ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਟੂਰਨਾਮੈਂਟ ‘ਚੋਂ ਬਾਹਰ ਹੋਣ ਬਾਅਦ ਸ੍ਰੀਲੰਕਾ ਦੀ ਟੀਮ ਆਪਣੇ ਇਸ ਸਾਥੀ ਤੋਂ ਬਗ਼ੈਰ ਹੀ ਦੇਸ਼ ਪਰਤ ਗਈ। ਸੂਤਰਾਂ ਦੇ ਹਵਾਲੇ ਨਾਲ ਇਕ ਨਿਊਜ਼ ਏਜੰਸੀ ਨੇ ਟਵੀਟ ਕੀਤਾ ਕਿ ਸ੍ਰੀਲੰਕਾ ਦੇ ਕ੍ਰਿਕਟਰ ਦਾਨੁਸ਼ਕਾ ਗੁਣਾਤਿਲਾ ਨੂੰ ਸਿਡਨੀ ‘ਚ ਬਲਾਤਕਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਟੀਮ ਉਸ ਦੇ ਬਿਨਾਂ ਆਸਟਰੇਲੀਆ ਤੋਂ ਰਵਾਨਾ ਗਈ ਹੈ। 31 ਸਾਲਾ ਖਿਡਾਰੀ ਹੈਮਸਟ੍ਰਿੰਗ ਦੀ ਸੱਟ ਕਾਰਨ ਪਹਿਲੇ ਦੌਰ ਦੌਰਾਨ ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਦੇ ਨਾਲ ਹੀ ਸੀ। ਪੁਲੀਸ ਜਾਂਚ ਤੋਂ ਬਾਅਦ ਗੁਣਾਤਿਲਕਾ ਨੂੰ ਐਤਵਾਰ ਤੜਕੇ ਸਿਡਨੀ ਦੇ ਟੀਮ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਨਿਊ ਸਾਊਥ ਵੇਲਜ਼ ਪੁਲੀਸ ਦੇ ਇਕ ਬਿਆਨ ‘ਚ ਕਿਹਾ ਕਿ ਮਹਿਲਾ ਇਕ ਆਨਲਾਈਨ ਡੇਟਿੰਗ ਐਪਲੀਕੇਸ਼ਨ ਰਾਹੀਂ ਕਈ ਦਿਨਾਂ ਤੱਕ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਖਿਡਾਰੀ ਨੂੰ ਮਿਲੀ। ਦੋਸ਼ ਹੈ ਕਿ ਉਸਨੇ ਬੁੱਧਵਾਰ 2 ਨਵੰਬਰ ਦੀ ਸ਼ਾਮ ਨੂੰ ਉਸਦਾ ਜਿਨਸੀ ਸ਼ੋਸ਼ਣ ਕੀਤਾ। ਪੁਲੀਸ ਮਾਹਿਰਾਂ ਨੇ ਰੋਜ਼ ਬੇਅ ‘ਚ ਅਪਰਾਧ ਸਥਾਨ ਦੀ ਜਾਂਚ ਕੀਤੀ। ਇਸ ਨੂੰ ਅੱਜ ਦੁਪਹਿਰ ਇਕ ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸਿਡਨੀ ‘ਚ ਸਸੇਕਸ ਸਟਰੀਟ ‘ਤੇ ਇਕ ਹੋਟਲ ਤੋਂ ਅਗਲੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ਗੈਰ-ਸਹਿਮਤੀ ਨਾਲ ਸੈਕਸ ਕਰਨ ਦੇ ਚਾਰ ਦੋਸ਼ ਲਗਾਏ ਗਏ ਹਨ।