ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਸੱਠ ਕਿਲੋਮੀਟਰ ਦੂਰ ਮੱਧ ਮਦਾਰੀਪੁਰ ਜ਼ਿਲ੍ਹੇ ‘ਚ ਇਕ ਯਾਤਰੀ ਬੱਸ ਦੇ ਸੜਕ ਤੋਂ ਬੇਕਾਬੂ ਹੋ ਕੇ ਖੱਡ ‘ਚ ਡਿੱਗ ਪਈ। ਇਸ ਹਾਦਸੇ ‘ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਸ਼ਿਬਚਾਰ ਹਾਈਵੇਅ ਪੁਲੀਸ ਅਧਿਕਾਰੀ ਅਬਦੁੱਲਾਏਲ ਬਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਯਾਤਰੀ ਬੱਸ ਸੜਕ ਕਿਨਾਰੇ ਖੱਡ ‘ਚ ਡਿੱਗ ਗਈ ਜਿਸ ਨਾਲ 14 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਗਭਗ 29-30 ਜ਼ਖਮੀ ਹੋ ਗਏ।’ ਜ਼ਖਮੀਆਂ ‘ਚੋਂ ਪੰਜ ਦੀ ਸਥਾਨਕ ਹਸਪਤਾਲਾਂ ‘ਚ ਲਿਜਾਂਦੇ ਸਮੇਂ ਮੌਤ ਹੋ ਗਈ। ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਦੇ ਕਰੀਬ ਐਕਸਪ੍ਰੈਸ ਵੇਅ ‘ਤੇ ਬੱਸ ਦੇ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਗੁਆਉਣ ਕਾਰਨ ਵਾਪਰਿਆ। ਬੰਗਲਾਦੇਸ਼ ‘ਚ ਸੜਕ ਹਾਦਸਿਆਂ ਲਈ ਦੁਨੀਆ ‘ਚ ਸਭ ਤੋਂ ਵੱਧ ਮੌਤ ਦਰਾਂ ‘ਚੋਂ ਇਕ ਹੈ। ਅਜਿਹਾ ਮੁੱਖ ਤੌਰ ‘ਤੇ ਘਟੀਆ ਹਾਈਵੇਅ, ਮਾੜੇ ਵਾਹਨਾਂ ਦੀ ਸਾਂਭ-ਸੰਭਾਲ, ਅਯੋਗ ਡਰਾਈਵਰਾਂ ਦੁਆਰਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਵਿਭਾਗ ਦੀ ਨਿਗਰਾਨੀ ਦੀ ਘਾਟ ਕਾਰਨ ਹੁੰਦਾ ਹੈ।