ਸਾਊਥ ਅਫਰੀਕਾ ਨੂੰ ਭਾਰਤੀ ਜੂਨੀਅਰ ਮਹਿਲਾ ਟੀਮ ਨੇ 4-4 ਦੀ ਬਰਾਬਰੀ ‘ਤੇ ਰੋਕ ਕੇ ਇਸ ਦੌਰ ‘ਤੇ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਇਸ ਦੌਰੇ ‘ਤੇ ਸਾਊਥ ਅਫਰੀਕਾ ‘ਏ’ ਟੀਮ ਦੇ ਖ਼ਿਲਾਫ਼ ਇਹ ਪਹਿਲਾ ਮੈਚ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਊਥ ਅਫਰੀਕਾ ਦੀ ਅੰਡਰ-21 ਟੀਮ ਨੂੰ ਤਿੰਨੋਂ ਮੈਚਾਂ ‘ਚ ਹਰਾਇਆ ਸੀ। ਦੱਖਣੀ ਅਫਰੀਕਾ ਦਾ ਮੌਜੂਦਾ ਦੌਰਾ ਏਸ਼ੀਆ ਕੱਪ ਅੰਡਰ-21 ਲਈ ਟੀਮ ਦੀ ਤਿਆਰੀ ਦਾ ਹਿੱਸਾ ਹੈ, ਜੋ ਕਿ ਆਗਾਮੀ ਐਫ.ਆਈ.ਐਚ. ਮਹਿਲਾ ਜੂਨੀਅਰ ਵਰਲਡ ਕੱਪ ਲਈ ਕੁਆਲੀਫਾਇਰ ਵੀ ਹੈ। ਕਵਾਨਿਤਾ ਬੌਬਸ (ਪਹਿਲੇ ਅਤੇ 31ਵੇਂ ਮਿੰਟ) ਅਤੇ ਬਿਆਮਾਕਾ ਵੁੱਡ (6ਵੇਂ ਮਿੰਟ) ਨੇ ਭਾਰਤੀਆਂ ਦੇ ਖਿਲਾਫ ਮੈਚ ‘ਚ ਸ਼ੁਰੂਆਤੀ ਗੋਲ ਕਰ ਕੇ ਬੜ੍ਹਤ ਹਾਸਲ ਕਰ ਲਈ ਪਰ ਨੀਲਮ (7ਵੇਂ ਮਿੰਟ) ਅਤੇ ਦੀਪਿਕਾ ਸੀਨੀਅਰ (8ਵੇਂ ਅਤੇ 30ਵੇਂ ਮਿੰਟ) ਨੇ ਇੰਡੀਆ ਨੂੰ ਮੈਚ ‘ਚ ਵਾਪਸੀ ਕੀਤੀ। ਇਸ ਤੋਂ ਪਹਿਲਾਂ ਤਰਨਪ੍ਰੀਤ ਕੌਰ (25ਵੇਂ ਮਿੰਟ) ਅਤੇ ਦੀਪਿਕਾ ਦੇ ਗੋਲਾਂ ਨੇ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ। ਕਵਾਨਿਟਾ ਬੌਬਸ ਅਤੇ ਟੈਰਿਨ ਲੋਮਬਾਰਡ ਦੇ ਗੋਲਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਦੂਜੇ ਹਾਫ ‘ਚ ਇੰਡੀਆ ਦੀ ਬੜ੍ਹਤ ਨੂੰ ਖ਼ਤਮ ਕਰ ਦਿੱਤਾ ਅਤੇ ਮੈਚ ਡਰਾਅ ‘ਤੇ ਖ਼ਤਮ ਹੋਇਆ।