ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਇੰਡੀਆ ਨੇ ਪਹਿਲੇ ਟੀ-20 ਮੁਕਾਬਲੇ ‘ਚ ਸਾਊਥ ਅਫਰੀਕਾ ‘ਤੇ 27 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਵਰਲਡ ਕੱਪ ਦੀਆਂ ਤਿਆਰੀਆਂ ਵਧੀਆ ਢੰਗ ਨਾਲ ਸ਼ੁਰੂ ਕਰ ਦਿੱਤੀਆਂ ਹਨ। ਕੁਝ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਟੀਮ ਇੰਡੀਆ ਨੇ ਚੰਗੀ ਵਾਪਸੀ ਕੀਤੀ ਅਤੇ ਆਪਣੇ ਨਿਰਧਾਰਿਤ 20 ਓਵਰਾਂ ‘ਚ 147 ਦੌੜਾਂ ਬਣਾਈਆਂ। ਬੱਲੇਬਾਜ਼ ਦੀਪਤੀ ਸ਼ਰਮਾ ਨੇ ਇਕ ਪਾਸਾ ਸੰਭਾਲੀ ਰੱਖਿਆ। ਹਾਲਾਂਕਿ ਇਹ ਡੈਬਿਊ ਕਰਨ ਵਾਲੀ ਅਮਨਜੋਤ ਕੌਰ ਸੀ ਜਿਸ ਨੇ ਸਾਊਥ ਅਫਰੀਕਾ ਦੇ ਗੇਂਦਬਾਜ਼ਾਂ ‘ਤੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸਾਊਥ ਅਫਰੀਕਾ ਦੀ ਸ਼ੁਰੂਆਤ ਹੌਲੀ ਰਹੀ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਜਦੋਂ ਵੀ ਟੀਮ ਨੂੰ ਲੋੜ ਸੀ ਵਿਕਟਾਂ ਝਟਕਾਈਆਂ। ਇੰਡੀਆ ਨੇ ਕੁਝ ਸ਼ੁਰੂਆਤੀ ਵਿਕਟਾਂ ਗੁਆਉਣ ਤੋਂ ਬਾਅਦ ਹੌਲੀ ਸ਼ੁਰੂਆਤ ਕੀਤੀ। ਯਸਤਿਕਾ ਭਾਟੀਆ ਨੇ ਵਧੀਆ ਖੇਡਦਿਆਂ 35 ਦੌੜਾਂ ਬਣਾਈਆਂ। ਦੂਜੇ ਪਾਸੇ ਪੂਰਾ ਮੱਧਕ੍ਰਮ ਢਹਿ-ਢੇਰੀ ਹੋ ਗਿਆ। ਹੇਠਲੇਕ੍ਰਮ ‘ਚ ਦੀਪਤੀ ਸ਼ਰਮਾ ਨੇ 33 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਡੈਬਿਊ ਕਰਨ ਵਾਲੀ ਅਮਨਜੋਤ ਕੌਰ 41 ਦੌੜਾਂ ਦੀ ਪਾਰੀ ਖੇਡ ਕੇ ਅਜੇਤੂ ਰਹੀ। ਇਸ ਤੋਂ ਬਾਅਦ ਖੇਡਣ ਉੱਤਰੀ ਸਾਊਥ ਅਫਰੀਕਾ ਟੀਮ ਦੀਆਂ ਦੀਪਤੀ ਸ਼ਰਮਾ ਨੇ 3 ਅਤੇ ਦੇਵਿਕਾ ਵੈਦਿਆ ਨੇ 2 ਵਿਕਟਾਂ ਝਟਕਾਈਆਂ।