ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਇੰਗਲੈਂਡ ਨੇ ਇੰਡੀਆ ਨੂੰ 2-1 ਨਾਲ ਹਰਾ ਕੇ ਜਿੱਤ ਲਈ ਹੈ। ਤੀਜੇ ਤੇ ਆਖਰੀ ਮੈਚ ‘ਚ ਸਿਖਰਲੇ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਭਾਰਤੀ ਮਹਿਲਾ ਟੀਮ ਨੂੰ ਸੱਤ ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ ਅੱਠ ਵਿਕਟਾਂ ਦੇ ਨੁਕਸਾਨ ‘ਤੇ ਸਿਰਫ 122 ਦੌੜਾਂ ਹੀ ਬਣਾ ਸਕੀ। ਇਹ ਟੀਚਾ ਇੰਗਲੈਂਡ ਨੇ 18.2 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 126 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇੰਡੀਆ ਨੇ ਸਿਰਫ 35 ਦੌੜਾਂ ‘ਤੇ ਆਪਣੇ ਪੰਜ ਬੱਲੇਬਾਜ਼ ਗੁਆ ਦਿੱਤੇ। ਇਨ੍ਹਾਂ ‘ਚ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (5), ਸਮ੍ਰਿਤੀ ਮੰਧਾਨਾ (9) ਅਤੇ ਕਪਤਾਨ ਹਰਮਨਪ੍ਰੀਤ ਕੌਰ (5) ਦੀਆਂ ਵਿਕਟਾਂ ਸ਼ਾਮਲ ਹਨ। ਮੇਘਨਾ ਅਤੇ ਡੀ ਹੇਮਲਤਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਇਸ ਮਗਰੋਂ ਰਿਚਾ ਘੋਸ਼ ਨੇ 22 ਗੇਂਦਾਂ ‘ਚ 33 ਦੌੜਾਂ ਬਣਾਈਆਂ।