ਇੰਡੀਆ ਦੀ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗ਼ਮੇ ਜਿੱਤੇ ਹਨ। ਦਿੱਲੀ ਦੇ ਕੇ.ਡੀ. ਜਾਧਵ ਇੰਡੋਰ ਹਾਲ ‘ਚ ਨਿਖਤ ਜ਼ਰੀਨ ਨੇ 50 ਕਿੱਲੋ ਭਾਰ ਵਰਗ ਦੇ ਫਾਈਨਲ ‘ਚ ਉਲਟਫੇਰ ਕਰਦਿਆਂ ਏਸ਼ਿਆ ਚੈਂਪੀਅਨ ਵੀਅਤਨਾਮ ਦੀ ਗੁਏਨ ਥੀ ਤਾਮ ਨੂੰ 5-0 ਨਾਲ ਹਰਾ ਕੇ ਲਾਈਟਫਲਾਈਵੇਟ ਖ਼ਿਤਾਬ ਜਿੱਤਿਆ। ਦੂਜੇ ਪਾਸੇ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੇ 75 ਕਿੱਲੋ ਭਾਰ ਵਰਗ ‘ਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਮਾਤ ਦਿੰਦਿਆਂ ਆਪਣਾ ਪਹਿਲਾ ਵਿਸ਼ਵ ਖ਼ਿਤਾਬ ਜਿੱਤਿਆ ਜਦਕਿ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਦਾ ਇਹ ਦੂਜਾ ਵਿਸ਼ਵ ਖ਼ਿਤਾਬ ਹੈ। ਐੱਮ.ਸੀ. ਮੇਰੀ ਕੋਮ ਤੋਂ ਬਾਅਦ ਨਿਖਤ ਜ਼ਰੀਨ ਦੋ ਵਾਰ ਇਹ ਵੱਕਾਰੀ ਖ਼ਿਤਾਬ ਜਿੱਤਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਬਣ ਗਈ ਹੈ। ਅਨੁਭਵੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ 70-75 ਕਿਲੋ ਭਾਰ ਵਰਗ ‘ਚ ਕੈਟਲਿਨ ਪਾਰਕਰ ਨੂੰ ਜੱਜਾਂ ਦੀ ਸਮੀਖਿਆ ਨਾਲ 4-3 ਨਾਲ ਹਰਾਇਆ। ਉਸ ਨੇ ਇਸ ਤੋਂ ਪਹਿਲਾਂ 2018 ਅਤੇ 2019 ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਲਵਲੀਨਾ ਨੇ ਮੈਚ ‘ਚ ਚੰਗੀ ਸ਼ੁਰੂਆਤ ਕੀਤੀ। ਉਸ ਨੇ ਪਹਿਲੇ ਦੌਰ ‘ਚ ਪਾਰਕਰ ‘ਤੇ ਸਿੱਧਾ ਪੰਚ ਮਾਰਿਆ। ਹਾਲਾਂਕਿ ਪਾਰਕਰ ਨੇ ਵੀ ਜਵਾਬ ਦਿੱਤਾ, ਰਾਊਂਡ ਲਵਲੀਨਾ ਦੇ ਹੱਕ ‘ਚ 3-2 ਹੋ ਗਿਆ। ਅਗਲੇ ਦੌਰ ‘ਚ ਪਾਰਕਰ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਰਾਊਂਡ 1-4 ਨਾਲ ਆਪਣੇ ਨਾਂ ਕੀਤਾ। ਤੀਸਰੇ ਰਾਊਂਡ ‘ਚ ਮੁਕਾਬਲਾ ਬਹੁਤ ਸਖ਼ਤ ਹੋ ਗਿਆ। ਦੋਵੇਂ ਮੁੱਕੇਬਾਜ਼ਾਂ ਨੇ ਇਕ-ਦੂਜੇ ‘ਤੇ ਮੁੱਕਿਆਂ ਦੀ ਵਰਖਾ ਕੀਤੀ। ਨਤੀਜੇ ਵਜੋਂ ਮੈਚ ਨੂੰ ਸਮੀਖਿਆ ਲਈ ਭੇਜਿਆ ਗਿਆ ਜਿੱਥੇ ਸੁਪਰਵਾਈਜ਼ਰ ਅਤੇ ਸੁਪਰਵਾਈਜ਼ਰ ਨੇ ਸਕੋਰਾਂ ਨੂੰ ਜੋੜਿਆ ਅਤੇ ਫੈਸਲਾ ਲਵਲੀਨਾ ਦੇ ਹੱਕ ‘ਚ ਗਿਆ।