ਇੰਡੀਆ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਮਿਕਸਡ ਡਬਲਜ਼ ਦੇ ਸੈਮੀਫਾਈਨਲ ’ਚ ਮੌਜੂਦਾ ਚੈਂਪੀਅਨ ਨੀਲ ਕੁਪਸਕੀ ਅਤੇ ਡੇਸਿਰੇ ਕਰੋਜਿਕ ਤੋਂ ਹਾਰ ਕੇ ਵਿੰਬਲਡਨ ਨੂੰ ਅਲਵਿਦਾ ਕਹਿ ਦਿੱਤਾ। ਸਾਨੀਆ ਅਤੇ ਕ੍ਰੋਏਸ਼ੀਆ ਦੀ ਮੇਟ ਪਾਵਿਚ ਦੀ ਛੇਵਾਂ ਦਰਜਾ ਪ੍ਰਾਪਤ ਜੋਡ਼ੀ ਨੂੰ ਬ੍ਰਿਟੇਨ ਦੀ ਕੁਪਸਕੀ ਅਤੇ ਅਮਰੀਕਾ ਦੀ ਡੇਸਿਰੇ ਨੇ 4.6, 7.5, 6.4 ਨਾਲ ਹਰਾਇਆ। 35 ਸਾਲਾ ਸਾਨੀਆ ਨੇ 6 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ ਜਿਨ੍ਹਾਂ ’ਚ ਤਿੰਨ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਵਿੰਬਲਡਨ ਮਿਕਸਡ ਡਬਲਜ਼ ਖ਼ਿਤਾਬ ਨਹੀਂ ਜਿੱਤਿਆ ਹੈ। ਉਨ੍ਹਾਂ ਨੇ 2009 ਆਸਟਰੇਲੀਅਨ ਓਪਨ ਅਤੇ 2012 ਫ੍ਰੈਂਚ ਓਪਨ ਮਹੇਸ਼ ਭੂਪਤੀ ਨਾਲ ਅਤੇ 2014 ਯੂ.ਐੱਸ. ਓਪਨ ਬ੍ਰਾਜ਼ੀਲ ਦੇ ਬਰੂਨੋ ਸੁਆਰੇਸ ਨਾਲ ਜਿੱਤਿਆ ਸੀ। ਟੂਰ ’ਤੇ ਸਾਨੀਆ ਦਾ ਇਹ ਆਖ਼ਰੀ ਸਾਲ ਹੈ। ਉਨ੍ਹਾਂ ਨੇ ਅਤੇ ਪਾਵਿਚ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿਚ ਵੀ 4.2 ਦੀ ਬਡ਼੍ਹਤ ਬਣਾ ਲਈ ਸੀ ਪਰ ਅਗਲੇ 6 ਮੈਚਾਂ ਵਿੱਚੋਂ ਪੰਜ ਹਾਰ ਗਏ। ਫੈਸਲਾਕੁੰਨ ਸੈੱਟ ’ਚ ਸਾਨੀਆ ਅਤੇ ਪਾਵਿਚ ਨੇ ਵਿਰੋਧੀ ਦੀ ਸਰਵਿਸ ਤੋਡ਼ੀ ਪਰ ਜ਼ਿਆਦਾ ਦੇਰ ਤੱਕ ਦਬਾਅ ਨੂੰ ਬਰਕਰਾਰ ਨਹੀਂ ਰੱਖ ਸਕੇ। ਪਾਵਿਚ ਨੇ 12ਵੀਂ ਗੇਮ ’ਚ ਦੋ ਡਬਲ ਫਾਲਟ ਕੀਤੇ। ਵਿੰਬਲਡਨ ’ਚ ਇਹ ਸਾਨੀਆ ਦਾ ਸਰਵੋਤਮ ਪ੍ਰਦਰਸ਼ਨ ਹੈ। ਉਹ 2011, 2013 ਅਤੇ 2015 ’ਚ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ। ਉਨ੍ਹਾਂ ਨੇ ਵਿੰਬਲਡਨ ’ਚ 2015 ’ਚ ਮਾਰਟੀਨਾ ਹਿੰਗਿਸ ਨਾਲ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ ਸੀ।