ਇੰਡੀਆ ਦੇ ਸਾਬਕਾ ਰੱਖਿਆ ਮੰਤਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਗੁਰੂਗ੍ਰਾਮ ’ਚ ਦਿਹਾਂਤ ਹੋ ਗਿਆ। ਸਪਾ ਦੇ ਸੂਤਰਾਂ ਨੇ ਲਖਨਊ ’ਚ ਦੱਸਿਆ ਕਿ ਸਾਧਨਾ ਗੁਪਤਾ (62) ਪਿਛਲੇ 3 ਮਹੀਨਿਆਂ ਤੋਂ ਬੀਮਾਰ ਸੀ, ਜਿਨ੍ਹਾਂ ਨੇ ਸ਼ਨੀਵਾਰ ਸਵੇਰੇ ਆਖਰੀ ਸਾਹ ਲਿਆ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੁਲਾਇਮ ਸਿੰਘ ਯਾਦਵ ਆਪਣੀ ਪਤਨੀ ਦੇ ਦਿਹਾਂਤ ਦੇ ਸਮੇਂ ਦਿੱਲੀ ’ਚ ਸਨ ਅਤੇ ਲਾਸ਼ ਨੂੰ ਲਖਨਊ ਲਿਜਾਇਆ ਜਾ ਰਿਹਾ ਹੈ। ਸਾਧਨਾ ਗੁਪਤਾ ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸੀ। ਯਾਦਵ ਦੀ ਪਹਿਲੀ ਪਤਨੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਮਾਂ ਮਾਲਤੀ ਦੇਵੀ ਦਾ 2003 ’ਚ ਦਿਹਾਂਤ ਹੋ ਗਿਆ ਸੀ।