ਮਿਸੀਸਾਗਾ ਦੇ ਕੈਨੇਡੀਅਨ ਟਾਇਰ ਸਟੋਰ ਦੇ ਅੰਦਰ ਇਕ ਵਿਅਕਤੀ ਨੇ ਔਰਤ ਦੇ ਚਾਕੂ ਮਾਰ ਦਿੱਤਾ ਜਿਸ ਕਰਕੇ ਮੌਕੇ ‘ਤੇ ਪੁਲੀਸ ਨੂੰ ਸੱਦਣਾ ਪਿਆ। ਪੁਲੀਸ ਬੁਲਾਏ ਜਾਣ ਤੋਂ ਬਾਅਦ ਪੀੜਤ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਅਤੇ ਇਸ ਸਬੰਧੀ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੀਲ ਰੀਜਨਲ ਪੁਲੀਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਾਮ 6 ਵਜੇ ਦੇ ਕਰੀਬ ਬੇਵਿਸ ਤੇ ਬ੍ਰਿਟਾਨੀਆ ਰੋਡ ਦੇ ਨੇੜੇ ਇਕ ਰਿਟੇਲ ਸਟੋਰ ‘ਚ ਬੁਲਾਇਆ ਗਿਆ। ਕਈ ਰਿਪੋਰਟਾਂ ਮਿਲਣ ਤੋਂ ਬਾਅਦ ਕਿ ਇਕ ਮਰਦ ਅਤੇ ਔਰਤ ਚਾਕੂ ਨਾਲ ਜ਼ਖਮੀ ਹੋ ਗਏ ਸਨ। ਕਾਂਸਟੇਬਲ ਫਿਲਿਪ ਯੇਕ ਨੇ ਦੱਸਿਆ ਕਿ ਪੁਲੀਸ ਸੂਚਨਾ ਮਿਲਣ ‘ਤੇ ਕੈਨੇਡੀਅਨ ਟਾਇਰ ਸਟੋਰ ‘ਤੇ ਪੁੱਜੀ ਤੇ ਸੰਕੇਤਾਂ ਨਾਲ ਇਕ ਔਰਤ ਨੂੰ ਲੱਭਿਆ। ਬਦਕਿਸਮਤੀ ਨਾਲ ਉਸ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮਾਮੂਲੀ ਸੱਟ ਤੋਂ ਪੀੜਤ ਇਕ ਵਿਅਕਤੀ ਨੂੰ ਵੀ ਲੱਭ ਲਿਆ। ਉਸ ਨੂੰ ਪੁਲੀਸ ਹਿਰਾਸਤ ‘ਚ ਰੱਖਿਆ ਗਿਆ ਅਤੇ ਡਾਕਟਰੀ ਦੇਖਭਾਲ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲੀਸ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਲਈ ਚਿੰਤਾ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਚਾਕੂ ਨਾਲ ਕੀਤਾ ਹਮਲਾ ਇਕੱਲੀ ਘਟਨਾ ਹੈ। ਯੇਕ ਨੇ ਕਿਹਾ, ‘ਮੈਂ ਸ਼ਾਮਲ ਧਿਰਾਂ ਬਾਰੇ ਕੋਈ ਵੀ ਜਾਣਕਾਰੀ ਜਾਰੀ ਨਹੀਂ ਕਰ ਸਕਦਾ ਕਿਉਂਕਿ ਜਾਂਚ ਅਜੇ ਵੀ ਸ਼ੁਰੂਆਤੀ ਦੌਰ ‘ਚ ਹੈ।’ ਜਦੋਂ ਇਹ ਘਟਨਾ ਵਾਪਰੀ ਤਾਂ ਸਟੋਰ ਦੇ ਬਾਹਰ ਕਈ ਪੁਲੀਸ ਵਾਹਨ ਦੇਖੇ ਗਏ। ਪਾਰਕਿੰਗ ਲਾਟ ਦੇ ਇਕ ਹਿੱਸੇ ‘ਚ ਪੁਲੀਸ ਦੀ ਪੀਲੀ ਟੇਪ ਦੀ ਦੇਖੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਔਰਤ ਦੇ ਇਹ ਚਾਕੂ ਮਾਰਨ ਦੀ ਘਟਨਾ ਵਾਪਰੀ ਤਾਂ ਉਸ ਸਮੇਂ ਕਾਫੀ ਗਾਹਕ ਸਟੋਰ ਦੇ ਅੰਦਰ ਮੌਜੂਦ ਸਨ। ਪੀਲ ਪੁਲੀਸ ਦੇ ਨਾਲ ਹੋਮੀਸਾਈਡ ਜਾਂਚਕਰਤਾਵਾਂ ਨੇ ਮਾਮਲੇ ਨੂੰ ਆਪਣੇ ਹੱਥ ‘ਚ ਲੈ ਲਿਆ ਹੈ।