ਬੀ.ਸੀ.ਸੀ.ਆਈ. ਵੱਲੋਂ ਮਹਿਲਾ ਕ੍ਰਿਕਟ ਨੂੰ ਉੱਚਾ ਚੁੱਕਣ ਲਈ 4 ਮਾਰਚ ਤੋਂ ਮਹਿਲਾ ਪ੍ਰੀਮੀਅਰ ਲੀਗ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਾਲ ਹੀ ‘ਚ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਉਣ ਵਾਲੀ ਬੌਲੀਵੁੱਡ ਅਭਿਨੇਤਰੀ ਕਿਆਰਾ ਅਡਵਾਨੀ ਇਸ ਲੀਗ ‘ਚ ਪੇਸ਼ਕਾਰੀ ਦੇਵੇਗੀ। ਮੁੰਬਈ ‘ਚ ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਕਿਆਰਾ ਇਥੇ ਉਦਘਾਟਨੀ ਸਮਾਰੋਹ ‘ਚ ਪਰਫਾਰਮ ਕਰਦੀ ਨਜ਼ਰ ਆ ਸਕਦੀ ਹੈ। ਪੰਜ ਟੀਮਾਂ ਦਿੱਲੀ ਕੈਪੀਟਲਜ਼, ਗੁਜਰਾਤ ਜਾਇੰਟਸ, ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਯੂ.ਪੀ. ਵਾਰੀਅਰਜ਼ ਇਹ ਲੀਗ ਖੇਡਣਗੀਆਂ। ਆਈ.ਪੀ.ਐੱਲ. ਨਿਲਾਮੀ ਫਰਵਰੀ 2023 ਨੂੰ ਮੁੰਬਈ ‘ਚ ਹੋਈ ਸੀ। ਇਸ ‘ਚ 1500 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ। ਹਰ ਟੀਮ ਨੇ 12 ਕਰੋੜ ਰੁਪਏ ਖਰਚ ਕਰਨੇ ਸਨ। 12 ਖਿਡਾਰੀ ਅਤੇ 6 ਖਿਡਾਰੀ ਵਿਦੇਸ਼ ਤੋਂ ਖਰੀਦੇ ਜਾ ਸਕਦੇ ਸਨ। ਭਾਰਤੀ ਸਟਾਰ ਸਮ੍ਰਿਤੀ ਮੰਧਾਨਾ ਰਿਕਾਰਡ 3.40 ਕਰੋੜ ਰੁਪਏ ਨਾਲ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਬਣ ਗਈ ਹੈ।